JALANDHAR WEATHER

ਚੋਰਾਂ ਨੇ ਮੰਦਿਰ 'ਚੋਂ 12 ਮੂਰਤੀਆਂ ਦੇ ਮੁਕਟ ਕੀਤੇ ਚੋਰੀ

ਖਰੜ, 21 ਸਤੰਬਰ (ਤਰਸੇਮ ਸਿੰਘ ਜੰਡਪੁਰੀ)-ਦੇਸੂਮਾਜਰਾ ਜੰਡਪੁਰ ਰੋਡ ਉਤੇ ਸਥਿਤ ਸਨਾਤਨ ਧਰਮ ਮੰਦਿਰ ਵਿਚ ਚੋਰਾਂ ਨੇ ਰਾਤ ਨੂੰ ਇਕ ਤਾਕੀ ਦਾ ਸ਼ੀਸ਼ਾ ਤੋੜ ਕੇ ਉਸ ਵਿਚ ਦਾਖਲ ਹੋ ਕੇ 12 ਮੂਰਤੀਆਂ ਦੇ ਮੁਕਟ ਚੋਰੀ ਕਰ ਲਏ ਜਿਨ੍ਹਾਂ ਦੀ ਕੀਮਤ ਤਕਰੀਬਨ ਡੇਢ 2 ਲੱਖ ਦੇ ਕਰੀਬ ਹੈ। ਇਸ ਮੌਕੇ ਖਰੜ ਦੇ ਡੀ.ਐਸ.ਪੀ. ਕਰਨ ਸਿੰਘ ਸੰਧੂ ਨੇ ਪੁਲਿਸ ਪਾਰਟੀ ਨਾਲ ਘਟਨਾ ਵਾਲੀ ਜਗ੍ਹਾ ਦਾ ਦੌਰਾ ਕੀਤਾ। ਉਨ੍ਹਾਂ ਦੇ ਨਾਲ ਥਾਣਾ ਸਿਟੀ ਦੇ ਇੰਚਾਰਜ ਪੈਰੀ ਵਿੰਕਲ ਸਿੰਘ ਗਰੇਵਾਲ, ਥਾਣਾ ਬਲੌਗੀ ਦੇ ਇੰਚਾਰਜ ਕੁਲਵੰਤ ਸਿੰਘ ਅਤੇ ਸੰਨੀ ਪੁਲਿਸ ਚੌਕੀ ਦੇ ਇੰਚਾਰਜ ਚਰਨ ਸਿੰਘ ਵੀ ਸਨ। ਜਾਣਕਾਰੀ ਦਿੰਦਿਆਂ ਮੰਦਿਰ ਦੇ ਪ੍ਰਧਾਨ ਕੇ. ਕੇ. ਸ਼ਰਮਾ ਨੇ ਦੱਸਿਆ ਕਿ ਜਦੋਂ ਮੰਦਿਰ ਦਾ ਪੁਜਾਰੀ ਸਵੇਰੇ 5 ਵਜੇ ਪੂਜਾ ਕਰਨ ਆਇਆ ਸੀ ਤਾਂ ਉਸਨੇ ਅਜਿਹਾ ਦੇਖ ਕੇ ਉਨ੍ਹਾਂ ਨੂੰ ਫੋਨ ਕੀਤਾ ਕਿ ਮੰਦਿਰ ਵਿਚੋਂ 12 ਮੂਰਤੀਆਂ ਦੇ ਮੁਕਟ ਚੋਰਾ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਭਾਵੇਂ ਚੋਰ ਦੀ ਇਸ ਘਟਨਾ ਨੂੰ ਲੈ ਕੇ ਸੀ. ਸੀ. ਟੀ. ਵੀ. ਕੈਮਰੇ ਵਿਚ ਤਸਵੀਰਾਂ ਕੈਦ ਹੋ ਗਈਆਂ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ