JALANDHAR WEATHER

ਨਗਰ ਨਿਗਮ ਦਾ ਮੁਲਾਜ਼ਮ ਤੇ ਸਾਥੀ ਹਥਿਆਰਾਂ ਤੇ ਹੈਰੋਇਨ ਸਮੇਤ ਗਿ੍ਫ਼ਤਾਰ

ਜਲੰਧਰ, 20 ਸਤੰਬਰ (ਐਮ.ਐਸ.ਲੋਹੀਆਂ)- ਜਲੰਧਰ ਐਸ.ਟੀ.ਐਫ਼. ਨੇ ਕਾਰਵਾਈ ਕਰਦੇ ਹੋਏ ਜਲੰਧਰ ਨਗਰ ਨਿਗਮ ਦੇ ਇਕ ਮੁਲਾਜ਼ਮ ਤੇ ਉਸ ਦੇ ਸਾਥੀ ਨੂੰ ਹਥਿਆਰਾਂ ਤੇ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ, ਜਿਸ ਸੰਬੰਧੀ ਜਲਦ ਹੀ ਖ਼ੁਲਾਸਾ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਮੁਲਾਜ਼ਮ ਇਕ ਆਪ ਆਗੂ ਦਾ ਨਜ਼ਦੀਕੀ ਹੈ ਤੇ ਆਗੂ ਵਲੋਂ ਉਸ ਨੂੰ ਕਾਰਵਾਈ ਤੋਂ ਬਚਾਉਣ ਲਈ ਹੱਥ ਪੈਰ ਮਾਰੇ ਜਾ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ