JALANDHAR WEATHER

ਮਹਿਲ ਕਲਾਂ 'ਚ ਅਣਪਛਾਤੇ ਵਾਹਨ ਨੇ ਬਿਜਲੀ ਸਪਲਾਈ ਦੇ ਚਾਰ ਖੰਬੇ ਭੰਨੇ

ਮਹਿਲ ਕਲਾਂ, 29 ਜੂਨ (ਅਵਤਾਰ ਸਿੰਘ ਅਣਖੀ)-ਬੀਤੀ ਰਾਤ ਅਣਪਛਾਤੇ ਵਾਹਨ ਵਲੋਂ ਅਨਾਜ ਮੰਡੀ ਮਹਿਲ ਕਲਾਂ ਵਿਖੇ ਬਿਜਲੀ ਸਪਲਾਈ ਲਈ ਲੱਗੇ ਚਾਰ ਖੰਬੇ ਤੋੜ ਦਿੱਤੇ ਗਏ। ਜਿਸ ਕਾਰਨ ਕਸਬਾ ਮਹਿਲ ਕਲਾਂ ਅਤੇ ਆਲੇ ਦੁਆਲੇ ਦੇ ਪਿੰਡਾਂ ਦੀ ਬਿਜਲੀ ਸਪਲਾਈ ਬਿਲਕੁਲ ਠੱਪ ਹੋਣ ਨਾਲ ਸਾਰੇ ਕਾਰੋਬਾਰ ਪ੍ਰਭਾਵਿਤ ਹੋ ਚੁੱਕੇ ਹਨ। ਪਾਵਰਕਾਮ ਅਧਿਕਾਰੀਆਂ ਅਨੁਸਾਰ ਇਸ ਘਟਨਾ ਦਾ ਸਵੇਰੇ ਪਤਾ ਲੱਗਦਿਆ ਹੀ ਬਿਜਲੀ ਮੁਲਾਜ਼ਮਾਂ ਵਲੋ ਖੰਬੇ ਰਿਪੇਅਰ ਕਰਕੇ ਸਪਲਾਈ ਤੇਜ਼ੀ ਨਾਲ ਬਹਾਲ ਕਰਵਾਉਣ ਲਈ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ