ਪੰਜਾਬ ਵਿਚ 24 ਅਪ੍ਰੈਲ ਨੂੰ ਮੁੜ ਹੋਵੇਗਾ 'ਬਲੈਕਆਊਟ'
ਲੁਧਿਆਣਾ , 22 ਅਪ੍ਰੈਲ (ਜਤਿੰਦਰ ਭੰਬੀ)- 24 ਅਪ੍ਰੈਲ ਦੀ ਰਾਤ ਨੂੰ ਲੁਧਿਆਣਾ ਦੇ ਪੀ.ਏ.ਯੂ. ਅਤੇ ਅਗਰ ਨਗਰ ਅਧੀਨ ਆਉਂਦੇ ਇਲਾਕਿਆਂ ਵਿਚ ਰਾਤ 8 ਵਜੇ ਤੋਂ 15 ਮਿੰਟ ਲਈ 'ਬਲੈਕ ਆਊਟ' ਹੋਵੇਗਾ। ਸ਼ੁਕਰਵਾਰ 24 ਅਪ੍ਰੈਲ ਨੂੰ ਰਾਤ 8 ਵਜੇ ਤੋਂ ਲੈ ਕੇ ਸਵਾ 8 ਵਜੇ ਤੱਕ ਬਲੈਕਆਊਟ ਕੀਤਾ ਜਾਵੇਗਾ । ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਨੂੰ 8 ਵਜੇ ਸਾਇਰਨ ਵੱਜਣ ਤੋਂ ਬਾਅਦ ਸਵਾ 8 ਵਜੇ ਤੱਕ ਇਨ੍ਹਾਂ ਇਲਾਕਿਆਂ ਵਿਚ ਬਿਜਲੀ ਬੰਦ ਰਹੇਗੀ । ਇਹ ਕਾਰਵਾਈ ਜੰਗੀ ਅਭਿਆਸ ਦੇ ਤੌਰ 'ਤੇ ਕੀਤੀ ਜਾਵੇਗੀ । ਇਸੇ ਤਰ੍ਹਾਂ ਪੰਜਾਬ ਦੇ ਹੋਰ ਹਿੱਸਿਆਂ ਵਿਚ ਵੀ ਇਹ ਅਭਿਆਸ ਕੀਤਾ ਜਾਵੇਗਾ ।
;
;
;
;
;
;
;
;