JALANDHAR WEATHER

ਗੁਜਰਾਤ ਦੇ ਰਣ ਵਿਚ ਨਮਕੀਨ ਮਾਰੂਥਲ ਦੇ ਬੱਚਿਆਂ ਲਈ 'ਕਲਾਸਰੂਮ ਔਨ ਵ੍ਹੀਲਜ਼' ਬਣਿਆ ਉਮੀਦ ਦੀ ਕਿਰਨ

ਕੱਛ (ਗੁਜਰਾਤ) , 20 ਅਪ੍ਰੈਲ (ਏਐਨਆਈ) - ਕੱਛ ਦੇ ਰਣ ਵਿਚ, ਜਿੱਥੇ ਜ਼ਿੰਦਗੀ ਜਿੰਨੀ ਕਠੋਰ ਹੈ ਓਨੀ ਹੀ ਸੁੰਦਰ ਹੈ ਇੱਥੇ ਸਿੱਖਿਆ ਕ੍ਰਾਂਤੀ ਇਕ ਨਵੀਂ ਦਿਸ਼ਾ ਵਲ ਵਧ ਰਹੀ ਹੈ । ਸਾਲਾਂ ਤੋਂ ਲੂਣ ਦੇ ਮਜ਼ਦੂਰਾਂ ਦੇ ਬੱਚੇ ਸਿੱਖਿਆ ਲਈ ਸੰਘਰਸ਼ ਕਰਦੇ ਰਹੇ ਹਨ ਅਤੇ ਉਨ੍ਹਾਂ ਨੂੰ ਪੜ੍ਹਾਈ ਲਈ ਹਿਜਰਤ ਕਰਕੇ ਵੀ ਜਾਣਾ ਪਿਆ । ਅੱਜ, ਉਹ ਹਕੀਕਤ ਬਦਲ ਰਹੀ ਹੈ । ਇਸ ਨੂੰ ਹੱਲ ਕਰਨ ਲਈ, ਗੁਜਰਾਤ ਸਰਕਾਰ ਨੇ ਮੋਬਾਈਲ ਸਕੂਲ ਸ਼ੁਰੂ ਕੀਤੇ ਹਨ । ਬੱਸਾਂ ਚਲਦੀਆਂ ਕਲਾਸਾਂ ਵਿਚ ਬਦਲ ਰਹੀਆਂ ਹਨ ਅਤੇ ਆਮ ਬੱਸਾਂ ਨੂੰ ਪੂਰੀ ਤਰ੍ਹਾਂ ਕਾਰਜਸ਼ੀਲ ਕਲਾਸਰੂਮਾਂ ਵਿਚ ਬਦਲ ਦਿੱਤਾ ਗਿਆ ਹੈ। ਨਮਕੀਨ ਖੇਤਾਂ ਦੇ ਵਿਚਕਾਰ ਖੜ੍ਹੀਆਂ, ਇਹ ਬੱਸਾਂ ਹੁਣ ਨਿਰੰਤਰ ਆਵਾਜਾਈ ਦੇ ਬਾਵਜੂਦ ਸਿੱਖਿਆ ਵਿਚ ਨਿਰੰਤਰਤਾ ਨੂੰ ਯਕੀਨੀ ਬਣਾਉਂਦੀਆਂ ਹਨ।

ਸਮਾਜਿਕ ਵਿਗਿਆਨ ਦੇ ਅਧਿਆਪਕ ਜਨਕ ਸਿੰਘ ਸੋਲੰਕੀ ਨੇ ਦੱਸਿਆ ਕਿ ਲੂਣ ਮਜ਼ਦੂਰ, ਜਿਨ੍ਹਾਂ ਨੂੰ ਅਗਰੀਆ ਕਿਹਾ ਜਾਂਦਾ ਹੈ, ਆਪਣੇ ਪਰਿਵਾਰਾਂ ਨਾਲ ਇੱਥੇ ਪਰਵਾਸ ਕਰਦੇ ਹਨ । ਮਾਪੇ ਖੇਤਾਂ ਵਿਚ ਕੰਮ ਕਰਦੇ ਹਨ ਅਤੇ ਬੱਚੇ ਪ੍ਰੀੑੑ-ਪ੍ਰਾਇਮਰੀ ਤੋਂ ਲੈ ਕੇ 9ਵੀਂ ਜਮਾਤ ਤੱਕ ਇੱਥੇ ਸਕੂਲ ਜਾਂਦੇ ਹਨ। ਸਰਕਾਰ ਆਵਾਜਾਈ, ਸਟਾਫ਼ ਅਤੇ ਸਾਰੀਆਂ ਜ਼ਰੂਰੀ ਸਹੂਲਤਾਂ ਪ੍ਰਦਾਨ ਕਰਦੀ ਹੈ। ਕਲਾਸਾਂ ਰੋਜ਼ਾਨਾ ਸਵੇਰੇ 10-30 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲਦੀਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ