ਹੱਦਬੰਦੀ ਲੋਕਤੰਤਰ 'ਤੇ ਹਮਲਾ ਹੈ - ਰਾਜਾ ਵੜਿੰਗ
ਚੰਡੀਗੜ੍ਹ, 20 ਅਪ੍ਰੈਲ (ਗੁਰਪ੍ਰੀਤ ਸਿੰਘ) - ਪ੍ਰੈੱਸ ਕਾਨਫ਼ਰੰਸ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਹੱਦਬੰਦੀ ਨਾਲ ਦੱਖਣੀ ਭਾਰਤੀ ਰਾਜਾਂ ਦੀ ਨੁਮਾਇੰਦਗੀ ਘੱਟ ਜਾਵੇਗੀ। ਇਸ ਰਾਹੀਂ ਉੱਤਰ ਭਾਰਤ ਦੇ ਕੁਝ ਰਾਜਾਂ ਵਿਚ ਹੀ ਜਿੱਤ ਦਰਜ ਕਰਵਾ ਕੇ ਕੇਂਦਰ ਵਿਚ ਸਰਕਾਰ ਲਿਆਂਦੀ ਜਾ ਸਕਦੀ ਹੈ।ਉੱਤਰ ਪ੍ਰਦੇਸ਼ ਵਿਚ ਸੀਟਾਂ 80 ਤੋਂ ਵੱਧ ਕੇ 140 ਹੋ ਜਾਣਗੀਆਂ।ਇਸੇ ਤਰ੍ਹਾਂ ਬਿਹਾਰ ਵਿਚ 39, ਰਾਜਸਥਾਨ ਵਿਚ 25 ਸੀਟਾਂ ਵਧਣਗੀਆਂ ਜਦਕਿ ਤਾਮਿਲਨਾਡੂ ਵਿਚ ਸਿਰਫ਼ 12 ਸੀਟਾਂ ਹੀ ਵਧਣਗੀਆਂ। ਜੇਕਰ ਇਸ ਨੂੰ ਪ੍ਰਤੀਸ਼ਤ ਦੇ ਰੂਪ ਵਿਚ ਦੇਖਿਆ ਜਾਵੇ ਤਾਂ ਇਹ ਨੁਕਸਾਨ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਆਰ.ਐੱਸ.ਐੱਸ. (ਆਰਐਸਐਸ) ਮਨੂ ਸਮ੍ਰਿਤੀ ਦੇ ਤਹਿਤ ਰਾਜਾਂ ਦੀਆਂ ਸੀਟਾਂ ਵਧਾ ਕੇ ਭਾਜਪਾ ਇਸ ਦਾ ਫਾਇਦਾ ਲੈਣਾ ਚਾਹੁੰਦੀ ਹੈ।ਹੱਦਬੰਦੀ 'ਤੇ 2001 ਵਿਚ ਅਟਲ ਬਿਹਾਰੀ ਵਾਜਪਾਈ ਨੇ 25 ਸਾਲਾਂ ਲਈ ਰੋਕ ਲਗਾਈ ਸੀ। ਇਹ ਇਸ ਲਈ ਕੀਤਾ ਗਿਆ ਸੀ ਤਾਂ ਜੋ ਬਰਾਬਰ ਨੁਮਾਇੰਦਗੀ ਵਿਚ ਕਮੀ ਨਾ ਆਵੇ।
ਰਾਜਾ ਵੜਿੰਗ ਨੇ ਕਿਹਾ ਕਿ ਔਰਤਾਂ ਤੋਂ ਬਿਨਾਂ ਦੇਸ਼ ਅਤੇ ਸ੍ਰਿਸ਼ਟੀ ਅਧੂਰੀ ਹੈ।ਕੇਂਦਰ ਸਰਕਾਰ 2023 ਦਾ ਬਿਲ ਲੈ ਕੇ ਆਵੇ ਅਤੇ 543 ਸੀਟਾਂ 'ਤੇ ਔਰਤਾਂ ਨੂੰ ਰਾਖਵਾਂਕਰਨ ਦਿੱਤਾ ਜਾਵੇ, ਕਾਂਗਰਸ ਪਾਰਟੀ ਇਸ ਦਾ ਸਮਰਥਨ ਕਰੇਗੀ।
ਰਾਜਾ ਵੜਿੰਗ ਅਨੁਸਾਰ ਭਾਜਪਾ ਦੇ ਕਹਿਣ ਅਤੇ ਕਰਨ ਵਿਚ ਵੱਡਾ ਅੰਤਰ ਹੈ।ਹੱਦਬੰਦੀ ਲੋਕਤੰਤਰ 'ਤੇ ਹਮਲਾ ਹੈ।ਦੇਸ਼ ਵਿਚ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਮਹਿਲਾ ਰਾਖਵੇਂਕਰਨ ਦੇ ਖ਼ਿਲਾਫ਼ ਹੈ, ਇਹ ਬਿਲਕੁਲ ਗਲਤ ਹੈ। ਕਾਂਗਰਸ 543 ਸੀਟਾਂ 'ਤੇ ਮਹਿਲਾ ਰਾਖਵੇਂਕਰਨ ਦਾ ਪੂਰਨ ਸਮਰਥਨ ਕਰਦੀ ਹੈ।
;
;
;
;
;
;
;