ਕੰਬਾਇਨ ਪਲਟਨ ਕਾਰਨ ਲੱਗੀ ਅੱਗ, 2 ਜ਼ਖ਼ਮੀ
ਓਠੀਆਂ (ਅੰਮ੍ਰਿਤਸਰ), 17 ਅਪ੍ਰੈਲ (ਗੁਰਵਿੰਦਰ ਸਿੰਘ ਛੀਨਾ) - ਜਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਅਧੀਨ ਪੈਂਦੇ ਪਿੰਡ ਨੇਪਾਲ ਵਿਖੇ ਸੜਕ 'ਤੇ ਜਾ ਰਹੀ ਕੰਬਾਇਨ ਦੇ ਪਲਟਣ ਕਾਰਨ ਉਸ ਨੂੰ ਅੱਗ ਲੱਗਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਛੀਨਾ ਕਰਮ ਸਿੰਘ ਤੋਂ ਇਹ ਕੰਬਾਈਨ ਨੇਪਾਲ ਪਿੰਡ ਨੂੰ ਜਾ ਰਹੀ ਸੀ ਤਾਂ ਪਿਛੋਂ ਆ ਰਹੀ ਇਕ ਬੱਸ ਦੇ ਹਾਰਨ ਵਜਾਉਣ 'ਤੇ ਘਬਰਾਏ ਹੋਏ ਕੰਬਾਇਨ ਚਾਲਕ ਦੀ ਕੰਬਾਇਨ ਪਲਟ ਗਈ ਅਤੇ ਉਸ ਨੂੰ ਅੱਗ ਲੱਗ ਗਈ ਅਤੇ ਕੰਬਾਇਨ ਪਲਟਣ ਕਾਰਨ ਦੋ ਵਿਆਕਤੀ ਜ਼ਖ਼ਮੀ ਹੋ ਗਏ। ਇਕ ਜ਼ਖ਼ਮੀ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਅੰਮ੍ਰਿਤਸਰ ਹਸਪਤਾਲ ਦਾਖਲ ਕਰਵਾਇਆ ਗਿਆ। ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ਤੇ ਆ ਕੇ ਅੱਗ ਤੇ ਕਾਬੂ ਪਾਇਆ।
;
;
;
;
;
;
;