JALANDHAR WEATHER

ਸ੍ਰੀ ਮੁਕਤਸਰ ਸਾਹਿਬ ਵਿਖੇ ਅੱਗ ਲੱਗਣ ਕਰਕੇ ਕਰੀਬ ਪੰਜ ਏਕੜ ਪੱਕੀ ਕਣਕ ਸੜੀ

 ਸ੍ਰੀ ਮੁਕਤਸਰ ਸਾਹਿਬ 17 ਅਪ੍ਰੈਲ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਵਿਖੇ ਬਾਹਰਲੇ ਬਾਈਪਾਸ ਬਰਕੰਦੀ ਰੋਡ ਨੇੜੇ ਅਚਾਨਕ ਅੱਗ ਲੱਗਣ ਕਾਰਨ ਕਰੀਬ ਪੰਜ ਏਕੜ ਕਣਕ ਦੀ ਪੱਕੀ ਫ਼ਸਲ ਸੜ ਗਈ। ਆਸ ਪਾਸ ਦੇ ਲੋਕਾਂ ਨੇ ਟਰੈਕਟਰ ਨਾਲ ਹਲ ਵਾਹ ਕੇ ਬਹੁਤ ਮੁਸ਼ਕਿਲ ਨਾਲ ਅੱਗ ਨੂੰ ਅੱਗੇ ਵਧਣ ਤੋਂ ਰੋਕਿਆ ਅਤੇ ਫਾਇਰ ਬ੍ਰਿਗੇਡ ਗੱਡੀਆਂ ਵੀ ਮੌਕੇ 'ਤੇ ਪਹੁੰਚ ਗਈਆਂ। ਨੇੜੇ ਹੀ ਕੰਬਾਈਨ ਕਣਕ ਦੀ ਕਟਾਈ ਕਰ ਰਹੀ ਸੀ ਅਤੇ ਅਚਾਨਕ ਹੀ ਜਦੋਂ ਅੱਗ ਦੇ ਭਾਂਬੜ ਬਲਣ ਲੱਗੇ ਤਾਂ ਆਸ ਪਾਸ ਦੇ ਪਿੰਡਾਂ ਵਿਚ ਅਨਾਊਂਸਮੈਂਟ ਕਰਵਾਉਣ ਮਗਰੋਂ ਲੋਕ ਪਹੁੰਚ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ