JALANDHAR WEATHER

ਅੱਠਵੀਂ ਜਮਾਤ ਦੇ ਨਤੀਜੇ ਵਿਚ 19 ਵਿਦਿਆਰਥੀਆਂ ਨੇ ਮੈਰਿਟ ਵਿਚ ਨਾਂਅ ਦਰਜ ਕਰਕੇ ਸਿਰਜਿਆ ਇਤਿਹਾਸ

ਮੱਤੇਵਾਲ ,10 ਅਪ੍ਰੈਲ (ਗੁਰਪ੍ਰੀਤ ਸਿੰਘ ਮੱਤੇਵਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜਿਆਂ ਵਿਚ ਅੱਜ ਸ਼ਾਮ ਜਾਰੀ ਹੋਈ ਮੈਰਿਟ ਲਿਸਟ ਵਿਚ ਪਹਿਲੀਆਂ 19 ਪੁਜੀਸ਼ਨਾਂ ਅੰਬਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਹਾਸਲ ਕਰਕੇ ਇਲਾਕੇ ਵਿਚ ਇਕ ਨਵਾਂ ਮੀਲ ਪੱਥਰ ਕਾਇਮ ਕੀਤਾ ਹੈ ਅਤੇ ਜ਼ਿਲ੍ਹਾ ਅੰਮ੍ਰਿਤਸਰ ਵਿਚ ਪਹਿਲੀਆਂ 4 ਪੁਜੀਸ਼ਨਾਂ ਵੀ ਇਸੇ ਸਕੂਲ ਦੇ ਬੱਚੀਆਂ ਨੇ ਹਾਸਿਲ ਕੀਤੀਆਂ ਹਨ। ਇਨ੍ਹਾਂ ਵਿਚ ਕੋਮਲਪ੍ਰੀਤ ਕੌਰ, ਮਾਨਸੀਰਤ ਕੌਰ, ਜਸਨੂਰ ਕੌਰ, ਜਸਮੀਤ ਕੌਰ ਸ਼ਾਮਿਲ ਹਨ , ਜਿਨ੍ਹਾਂ ਨੇ ਪੰਜਾਬ ਵਿਚੋਂ ਚੌਥਾ ਅਤੇ ਅੰਮ੍ਰਿਤਸਰ ਵਿਚ ਪਹਿਲੇ 4 ਰੈਂਕ ਹਾਂਸਿਲ ਕੀਤੇ | ਮੈਰਿਟ ਲੈਣ ਵਾਲੇ ਇਨ੍ਹਾਂ ਵਿਦਿਆਰਥੀਆਂ ਵਿਚ ਇਸ਼ਿਕਾ, ਕਵਲਜੀਤ ਕੌਰ, ਸ਼ਿਵਰਾਜ ਸਿੰਘ, ਪ੍ਰਭਦੀਪ ਕੌਰ, ਅਵੀਰਾਜਦੀਪ ਸਿੰਘ, ਮਨਦੀਪ ਕੌਰ, ਯੋਗਮੀਤ ਕੌਰ, ਸੁਮਨਪ੍ਰੀਤ ਕੌਰ, ਸੁਖਮਨ ਸਿੰਘ, ਲਵਲੀਨ ਕੌਰ, ਸਰਤਾਜਬੀਰ ਸਿੰਘ, ਜਸਕਰਨ ਸਿੰਘ, ਸਹਿਜਪਾਲ ਸਿੰਘ,ਹਰਗੁਨਪ੍ਰੀਤ ਸਿੰਘ, ਅਭਿਜੋਤ ਸਿੰਘ ਆਦਿ ਸ਼ਾਮਿਲ ਹਨ | ਸਕੂਲ ਦੇ ਪ੍ਰਿੰਸੀਪਲ ਬਲਕਾਰ ਸਿੰਘ ਹੁੰਦਲ ਵਲੋਂ ਸਕੂਲ ਨੂੰ ਮਿਲੀ ਇਸ ਵੱਡੀ ਸਫਲਤਾ ਲਈ ਸਮੂਹ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਇਸ ਸਫ਼ਲਤਾ ਦਾ ਸਿਹਰਾ ਬੱਚਿਆਂ ਦੀ ਲਗਨ ਅਤੇ ਸਕੂਲ ਸਟਾਫ ਦੀ ਸਖ਼ਤ ਮਿਹਨਤ ਸਿਰ ਬੰਨ੍ਹਿਆ | ਉਨ੍ਹਾਂ ਕਿਹਾ ਕੀ ਇਨ੍ਹਾਂ ਬੱਚਿਆਂ ਨੂੰ ਉਚੇਰੀ ਜਮਾਤ ਵਿਚ ਹੋਰ ਵੀ ਬਿਹਤਰ ਤਰੀਕੇ ਨਾਲ ਤਿਆਰੀ ਕਰਵਾਈ ਜਾਵੇਗੀ ਤਾਂ ਜੋ ਇਹ ਵਿਦਿਆਰਥੀ ਅਗਲੀਆਂ ਜਮਾਤਾਂ ਵਿਚ ਅਪਣੀ ਮੈਰਿਟ ਬਹਾਲ ਰੱਖ ਸਕਣ|

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ