JALANDHAR WEATHER

ਸ਼ਮੀ ਨੇ ਨਵੀਂ ਤਰ੍ਹਾਂ ਦੀ ਗੇਂਦ ਨਾਲ ਅਭਿਸ਼ੇਕ ਨੂੰ ਕੀਤਾ ਆਊਟ-ਕ੍ਰੋ

ਕੋਲਕਾਤਾ, 8 ਅਪ੍ਰੈਲ (ਪੀ. ਟੀ. ਆਈ.)-ਲਖਨਊ ਸੁਪਰ ਜਾਇੰਟਸ ਦੇ ਫਿਰਕੀ ਗੇਂਦਬਾਜ਼ੀ ਕੋਚ ਕਾਰਲ ਕੋ੍ਰ ਨੇ ਖ਼ੁਲਾਸਾ ਕੀਤਾ ਕਿ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਭਾਰਤ ਦੇ ਸਾਬਕਾ ਗੇਂਦਬਾਜ਼ੀ ਕੋਚ ਭਰਤ ਅਰੁਣ ਨਾਲ ਮਿਲ ਕੇ ਅਭਿਸ਼ੇਕ ਸ਼ਰਮਾ ਨੂੰ ਯਕਾਨੀ ਦੇਣ ਲਈ ਨਵੀਂ ਗੇਂਦ ਦੀ ਖੋਜ ਕੀਤੀ ਸੀ | ਸ਼ਮੀ ਨੇ ਆਫ਼ ਸਟੰਪ ਤੋਂ ਬਾਹਰ ਨਿਕਲਦੀ ਹੌਲੀ ਗੇਂਦ 'ਤੇ ਟੀ-20 ਰੈਂਕਿੰਗ 'ਚ ਸਿਖਰਲੇ ਸਥਾਨ 'ਤੇ ਕਾਬਜ਼ ਗੇਂਦਬਾਜ਼ ਨੂੰ ਯਕਾਨੀ ਦਿੰਦੇ ਹੋਏ ਆਊਟ ਕੀਤਾ ਸੀ | ਕੋ੍ਰ ਨੇ ਕਿਹਾ ਕਿ ਭਰਤ ਅਰੁਣ ਅਤੇ ਸ਼ਮੀ ਨੇ ਮੈਚ ਤੋਂ ਚਾਰ ਦਿਨ ਪਹਿਲਾਂ ਇਸ ਨਵੀਂ ਤਰ੍ਹਾਂ ਦੀ ਗੇਂਦ ਦੀ ਖੋਜ ਕੀਤੀ ਸੀ, ਜਿਸ ਦੀ ਵਰਤੋਂ ਅਭਿਸ਼ੇਕ ਨੂੰ ਆਊਟ ਕਰਨ ਲਈ ਕੀਤੀ ਗਈ | ਅਭਿਸ਼ੇਕ ਆਫ਼ ਸਟੰਪ ਤੋਂ ਬਾਹਰ ਵੱਲ ਨਿਕਲ ਰਹੀ ਹੌਲੀ ਗੇਂਦ ਨੂੰ ਸਮਝਣ 'ਚ ਅਸਫ਼ਲ ਰਹੇ ਅਤੇ ਗੇਂਦ ਬੱਲੇ ਦਾ ਬਾਹਰੀ ਕਿਨਾਰਾ ਲੈਂਦੀ ਹੋਈ 'ਸ਼ਾਰਟ ਥਰਡ ਮੈਨ' 'ਤੇ ਐਮ. ਸਿਧਾਰਥ ਦੇ ਹੱਥਾਂ 'ਚ ਚਲੀ ਗਈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ