ਬਰਜਿੰਦਰ ਸਿੰਘ ਮੱਖਣ ਬਰਾੜ ਨੇ ਗਲਤ ਦੋਸ਼ ਲਾ ਕੇ ਸੁਖਬੀਰ ਨਾਲ ਜਾਣ ਲਈ ਰਾਹ ਪੱਧਰਾ ਕੀਤਾ - ਗਿਆਨੀ ਹਰਪ੍ਰੀਤ ਸਿੰਘ
ਸ੍ਰੀ ਮੁਕਤਸਰ ਸਾਹਿਬ, 5 ਅਪ੍ਰੈਲ (ਰਣਜੀਤ ਸਿੰਘ ਢਿੱਲੋਂ) - ਬਰਜਿੰਦਰ ਸਿੰਘ ਮੱਖਣ ਬਰਾੜ ਵਲੋਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਛੱਡਣ ਸਮੇਂ ਗਿਆਨੀ ਹਰਪ੍ਰੀਤ ਸਿੰਘ ਉੱਪਰ ਲਾਏ ਦੋਸ਼ਾਂ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੇ ਛੇ ਮਹੀਨਿਆਂ ਤੋਂ ਮੱਖਣ ਬਰਾੜ ਚੁੱਪ ਬੈਠੇ ਸਨ ਅਤੇ ਨਾ ਕੋਈ ਜ਼ਿਲ੍ਹਾ ਮੋਗਾ ਵਿਚ ਜਥੇਬੰਦੀ ਬਣਾਈ ਅਤੇ ਨਾ ਹੀ ਜ਼ਿਲ੍ਹਾ ਪ੍ਰਧਾਨ ਬਣਾਇਆ। ਹੁਣ ਮੇਰੇ ਬਾਰੇ ਇਹ ਕਹਿ ਕੇ ਕਿ ਇਹ ਏਜੰਸੀਆਂ ਦੇ ਆਖੇ ਕੰਮ ਕਰ ਰਹੇ ਹਨ, ਉਨ੍ਹਾਂ ਆਪ ਸੁਖਬੀਰ ਸਿੰਘ ਬਾਦਲ ਨਾਲ ਜਾਣ ਦਾ ਰਾਹ ਪੱਧਰਾ ਕੀਤਾ ਹੈ। ਉਨ੍ਹਾਂ ਪੁੱਛਿਆ ਕਿ ਜਥੇਦਾਰ ਤੋਤਾ ਸਿੰਘ ਤੁਹਾਡੇ ਪਿਤਾ ਜੀ ਕਿਹੜੀ ਸਰਕਾਰ ਦੇ ਹਿੱਸੇਦਾਰ ਸਨ। ਉਹ ਕਿਸ ਨਾਲ ਰਲੇ ਹੋਏ ਸਨ। ਉਨ੍ਹਾਂ ਕਿਹਾ ਕਿ ਦੋਸ਼ ਲਾਉਣੇ ਸੌਖੇ ਹਨ, ਪਰ ਸਾਧ ਸੰਗਤ ਸੁਚੇਤ ਹੈ। ਉਨ੍ਹਾਂ ਕਿਹਾ ਕਿ ਭਗੌੜਾ ਦਲ ਗੁਰੂ ਤੋਂ ਫਿੱਟ ਗਿਆ ਹੈ, ਕਦੇ ਵੀ ਕਾਮਯਾਬ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਸਾਡੀ ਕਦੇ ਵੀ ਬੇਦੀਨੇ, ਬੇਧਰਮੀ ਅਤੇ ਭਗੌੜਿਆਂ ਨਾਲ ਸਾਂਝ ਨਹੀਂ ਪੈ ਸਕਦੀ। ਇਸ ਨਾਲੋਂ ਤਾਂ ਘਰੇ ਬੈਠਣਾ ਚੰਗਾ ਹੈ।
;
;
;
;
;
;
;
;
;