JALANDHAR WEATHER

ਕੁੱਲੂ ਹਾਦਸਾ : ਗੰਭੀਰ ਜ਼ਖਮੀਆਂ ਨੂੰ ਪੀਜੀਆਈ ਚੰਡੀਗੜ੍ਹ ਕੀਤਾ ਰੈਫਰ

ਕੁੱਲੂ (ਹਿਮਾਚਲ ਪ੍ਰਦੇਸ਼), 5 ਅਪ੍ਰੈਲ - ਕੁੱਲੂ ਦੇ ਖੇਤਰੀ ਹਸਪਤਾਲ ਦੇ ਡਾਕਟਰ ਹੀਰਾਲਾਲ ਦਾ ਕਹਿਣਾ ਹੈ, "...ਯਾਤਰੀ ਵਾਹਨ ਵਿਚ ਬੱਚਿਆਂ ਸਮੇਤ 23 ਲੋਕ ਸਵਾਰ ਸਨ। ਚਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਾਕੀ ਇੱਥੇ ਦਾਖਲ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਵਿਚੋਂ ਤਿੰਨ, ਜੋ ਗੰਭੀਰ ਜ਼ਖਮੀ ਹਨ, ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਜਾ ਰਿਹਾ ਹੈ..."।
ਦੱਸ ਦਈਏ ਕਿ ਪੁਲਿਸ ਕੰਟਰੋਲ ਰੂਮ ਕੁੱਲੂ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ, ਸੋਝਾ ਨੇੜੇ ਇਕ ਯਾਤਰੀ ਵਾਹਨ ਸੜਕ ਤੋਂ ਡਿੱਗਣ ਕਾਰਨ ਹਾਦਸਾਗ੍ਰਸਤ ਹੋ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ