JALANDHAR WEATHER

ਸੁਨਾਮ-ਸੰਗਰੂਰ ਸੜਕ 'ਤੇ ਹਾਦਸੇ ਦੌਰਾਨ ਟਰਾਲਾ ਚਾਲਕ ਦੀ ਦਰਦਨਾਕ ਮੌਤ

 ਸੁਨਾਮ ਊਧਮ ਸਿੰਘ ਵਾਲਾ/ ਸੰਗਰੂਰ,10 ਮਾਰਚ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਬੀਤੀ ਰਾਤ ਸੁਨਾਮ-ਸੰਗਰੂਰ ਸੜਕ 'ਤੇ ਹੋਏ ਹਾਦਸੇ ਦੌਰਾਨ ਇਕ ਟਰਾਲਾ ਚਾਲਕ ਦੀ ਦਰਦਨਾਕ ਮੌਤ ਹੋਣ ਦੀ ਦੁਖਦਾਈ ਖਬਰ ਹੈ। ਪੁਲਿਸ ਥਾਣਾ ਸਦਰ ਸੰਗਰੂਰ ਦੇ ਸਹਾਇਕ ਥਾਣੇਦਾਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਸੁਨਾਮ-ਸੰਗਰੂਰ ਸੜਕ 'ਤੇ ਮੈਦੇ ਦਾ ਭਰਿਆ ਇਕ ਟਰਾਲਾ ਸੰਗਰੂਰ ਵੱਲ ਜਾ ਰਿਹਾ ਸੀ ਕਿ ਜਿਵੇਂ ਹੀ ਟਰਾਲਾ ਪਿੰਡ ਤੁੰਗਾਂ ਕੁਲਾਰਾ ਨੇੜੇ ਗਿਆ ਤਾਂ ਅੱਗਿਓਂ ਆ ਰਹੇ ਆਲੂਆਂ ਨਾਲ ਭਰੇ ਦੂਜੇ ਟਰਾਲੇ (ਘੋੜੇ) ਨੇ ਅਚਾਨਕ ਕੱਟ ਮਾਰਿਆ ਅਤੇ ਟਰਾਲਾ ਸੰਤੁਲਨ ਗੁਆ ਕੇ ਸਾਹਮਣੇ ਤੋਂ ਆ ਰਹੇ ਮੈਦੇ ਵਾਲੇ ਟਰਾਲੇ 'ਚ ਜਾ ਵੱਜਿਆ। ਜਿਸ ਕਾਰਨ ਟਰਾਲਾ ਚਾਲਕ ਹਰਫੂਲ ਸਿੰਘ ਉਰਫ ਫੂਲਾ (31) ਪੁੱਤਰ ਨਿਰਮਲ ਸਿੰਘ ਉਰਫ ਜੁੰਮਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਹਾਇਕ ਥਾਣੇਦਾਰ ਸੁਰੇਸ਼ ਕੁਮਾਰ ਨੇ ਕਿਹਾ ਕਿ ਪੁਲਿਸ ਵਲੋਂ ਆਲੂਆਂ ਦੇ ਟਰਾਲਾ  ਚਾਲਕ ਅੰਮ੍ਰਿਤਪਾਲ ਸਿੰਘ ਪਿੰਡ ਭਰੂਰ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ ਅਤੇ ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ