JALANDHAR WEATHER

ਰਾਡਾਰ ਨਾਲੋਂ ਸੰਪਰਕ ਟੁੱਟਣ ਪਿੱਛੋਂ ਲਾਪਤਾ ਹੋਇਆ ਐਸਯੂ-30 ਐਮਕੇਆਈ ਲੜਾਕੂ ਜਹਾਜ਼

ਗੁਹਾਟੀ, 5 ਮਾਰਚ (ਏਐਨਆਈ)-  ਰਾਡਾਰ ਨਾਲੋਂ ਸੰਪਰਕ ਟੁੱਟਣ ਤੋਂ ਬਾਅਦ ਇਕ ਐਸਯੂ-30 ਐਮਕੇਆਈ ਲੜਾਕੂ ਜਹਾਜ਼ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਰੱਖਿਆ ਮੰਤਰਾਲੇ ਦੇ ਪੀਆਰਓ, ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਹਵਾਈ ਸੈਨਾ ਦੀ ਇਕ ਟੀਮ ਨੂੰ ਜਾਂਚ ਲਈ ਭੇਜਿਆ ਗਿਆ ਹੈ।

ਜਾਣਕਾਰੀ ਅਨੁਸਾਰ ਭਾਰਤੀ ਹਵਾਈ ਸੈਨਾ ਦਾ ਇਕ ਸੁਖੋਈ ਲੜਾਕੂ ਜਹਾਜ਼ ਲਾਪਤਾ ਹੋ ਗਿਆ ਹੈ। ਐਸਯੂ-30 ਜੈੱਟ ਨੇ ਅਸਾਮ ਦੇ ਜੋਰਹਾਟ ਤੋਂ ਉਡਾਣ ਭਰੀ ਸੀ, ਅਤੇ ਫਿਰ ਅਚਾਨਕ ਕਾਰਬੀ ਐਂਗਲੌਂਗ ਜ਼ਿਲ੍ਹੇ ਦੇ ਉੱਪਰ ਰਾਡਾਰ ਤੋਂ ਗਾਇਬ ਹੋ ਗਿਆ। ਗੁਹਾਟੀ ਵਿਚ ਰੱਖਿਆ ਮੰਤਰਾਲੇ ਦੇ ਪੀਆਰਓ ਨੇ ਕਿਹਾ ਕਿ ਲੜਾਕੂ ਜਹਾਜ਼ ਦਾ ਰਾਡਾਰ ਨਾਲ ਸੰਪਰਕ ਟੁੱਟ ਗਿਆ ਹੈ।

ਭਾਰਤੀ ਹਵਾਈ ਸੈਨਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਸੁਖੋਈ 30 ਦੇ ਲਾਪਤਾ ਹੋਣ ਬਾਰੇ ਪੋਸਟ ਕੀਤਾ। ਪੋਸਟ ਵਿਚ ਲਿਖਿਆ ਸੀ, "ਭਾਰਤੀ ਹਵਾਈ ਸੈਨਾ ਦਾ ਇਕ ਐਸਯੂ-30 ਐਮਕੇਆਈ ਜਹਾਜ਼ ਲਾਪਤਾ ਹੋਣ ਦੀ ਖ਼ਬਰ ਹੈ। ਜਹਾਜ਼ ਨੇ ਅਸਾਮ ਦੇ ਜੋਰਹਾਟ ਤੋਂ ਉਡਾਣ ਭਰੀ ਸੀ ਅਤੇ ਆਖਰੀ ਵਾਰ ਸ਼ਾਮ 7:42 ਵਜੇ ਸੰਪਰਕ ਕੀਤਾ ਗਿਆ ਸੀ। ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ, ਖੋਜ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ