ਜਦੋਂ ਇੰਦਰਾ ਗਾਂਧੀ ਸੱਤਾ ‘ਚ ਸੀ ਤਾਂ ਕਾਂਗਰਸ ਨੂੰ ਸੀ.ਆਈ.ਏ. ਤੇ ਕੇ.ਜੀ.ਬੀ. ਤੋਂ ਮਿਲੇ ਸਨ ਪੈਸੇ : ਭਾਜਪਾ
ਨਵੀਂ ਦਿੱਲੀ, 27 ਫਰਵਰੀ (ਪੀ.ਟੀ.ਆਈ.)- ਭਾਜਪਾ ਨੇ ਸ਼ੁੱਕਰਵਾਰ ਨੂੰ ਵੱਖ-ਵੱਖ ਕਿਤਾਬਾਂ ਦਾ ਹਵਾਲਾ ਦਿੰਦੇ ਹੋਏ ਦੋਸ਼ ਲਗਾਇਆ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਬਾਹਰੀ ਤਾਕਤਾਂ ਦੇ ਪ੍ਰਭਾਵ ਨਾਲ "ਸਮਝੌਤਾ" ਕੀਤਾ ਸੀ, ਅਤੇ ਕਿਹਾ ਕਿ ਜੇਕਰ ਅਤੀਤ ਦੀਆਂ ਅਜਿਹੀਆਂ ਹੋਰ ਉਦਾਹਰਣਾਂ ਸਾਹਮਣੇ ਲਿਆਂਦੀਆਂ ਗਈਆਂ ਤਾਂ ਲੋਕਾਂ ਦੀਆਂ ਨਜ਼ਰਾਂ ਵਿਚ ਕਾਂਗਰਸ ਅਤੇ ਰਾਹੁਲ ਗਾਂਧੀ ਦਾ ਕੋਈ ਸਤਿਕਾਰ ਨਹੀਂ ਰਹੇਗਾ।
ਇੱਥੇ ਪਾਰਟੀ ਹੈੱਡਕੁਆਰਟਰ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਇਹ ਵੀ ਦੋਸ਼ ਲਗਾਇਆ ਕਿ ਕਾਂਗਰਸ ਨੂੰ ਅਮਰੀਕੀ ਜਾਸੂਸੀ ਏਜੰਸੀ ਸੀ.ਆਈ.ਏ. ਅਤੇ ਸਾਬਕਾ ਸੋਵੀਅਤ ਯੂਨੀਅਨ ਦੇ ਕੇ.ਜੀ.ਬੀ. ਤੋਂ ਵੱਖ-ਵੱਖ ਮੌਕਿਆਂ 'ਤੇ ਪੈਸੇ ਮਿਲੇ ਜਦੋਂ ਇੰਦਰਾ ਗਾਂਧੀ ਸੱਤਾ ਵਿਚ ਸੀ। ਤ੍ਰਿਵੇਦੀ ਨੇ ਇੰਦਰਾ ਗਾਂਧੀ ਦੇ ਪ੍ਰਧਾਨ ਮੰਤਰੀ ਹੁੰਦਿਆਂ ਕਾਂਗਰਸ 'ਤੇ ਸੀ.ਆਈ.ਏ. ਅਤੇ ਕੇ.ਜੀ.ਬੀ. ਤੋਂ ਪੈਸੇ ਪ੍ਰਾਪਤ ਕਰਨ ਦਾ ਦੋਸ਼ ਲਗਾਉਂਦੇ ਹੋਏ ਤ੍ਰਿਵੇਦੀ ਨੇ ਦਾਅਵਾ ਕੀਤਾ ਕਿ ਕੇ.ਜੀ.ਬੀ. ਦੇ ਸਿੱਧੇ ਪ੍ਰਭਾਵ ਹੇਠ ਭਾਰਤੀ ਰੁਪਏ ਦੀ ਐਕਸਚੇਂਜ ਦਰ ਰੂਬਲ ਦੇ ਮੁਕਾਬਲੇ 8.33 ਤੋਂ ਵਧਾ ਕੇ 10 ਕਰ ਦਿੱਤੀ ਗਈ ਸੀ ਤਾਂ ਜੋ ਸੋਵੀਅਤ ਯੂਨੀਅਨ ਤੋਂ ਵੱਧ ਤੋਂ ਵੱਧ ਆਯਾਤ ਕੀਤੇ ਜਾ ਸਕਣ ਜਿਸਦੀ ਕੀਮਤ ਭਾਰਤ ਦੇ ਲੋਕਾਂ ਨੂੰ ਚੁਕਾਉਣੀ ਪਈ।
ਭਾਜਪਾ ਰਾਜ ਸਭਾ ਮੈਂਬਰ ਨੇ ਕੁਝ ਕਿਤਾਬਾਂ ਦੇ ਅੰਸ਼ਾਂ ਦਾ ਹਵਾਲਾ ਦਿੰਦੇ ਹੋਏ ਕਿਹਾ- ਜਦੋਂ ਪਾਕਿਸਤਾਨ ਆਪਣੇ ਪ੍ਰਮਾਣੂ ਪ੍ਰੀਖਣ ਦੀ ਤਿਆਰੀ ਕਰ ਰਿਹਾ ਸੀ ਤਾਂ ਉਸਦੇ ਕਹੂਟਾ ਰਿਐਕਟਰ ਨੂੰ ਤਬਾਹ ਕਰਨ ਦਾ ਪ੍ਰਸਤਾਵ ਸਾਹਮਣੇ ਆਇਆ ਸੀ ਪਰ ਇੰਦਰਾ ਗਾਂਧੀ ਇਜ਼ਰਾਈਲ ਦੇ ਆਪ੍ਰੇਸ਼ਨ ਵਿਚ ਸਹਾਇਤਾ ਕਰਨ ਲਈ ਤਿਆਰ ਹੋਣ ਦੇ ਬਾਵਜੂਦ ਯੋਜਨਾ ਨਾਲ ਅੱਗੇ ਵਧਣ ਲਈ ਸਹਿਮਤ ਨਹੀਂ ਹੋਈ।
;
;
;
;
;
;
;
;