ਬੀਤ ਇਲਾਕੇ ਦੇ ਪਿੰਡ ਅਚਲਪੁਰ ਦੇ ਸਾਬਕਾ ਸਰਪੰਚ ਦੀ ਟਿੱਪਰ ਦੀ ਲਪੇਟ ਵਿਚ ਆਉਣ ਨਾਲ ਮੌਤ
ਬੀਣੇਵਾਲ (ਹੁਸ਼ਿਆਰਪੁਰ) , 25ਫਰਵਰੀ (ਬੈਜ ਚੌਧਰੀ) - ਬੀਤ ਇਲਾਕੇ ਦੇ ਪਿੰਡ ਅਚਲਪੁਰ ਦੇ ਸਾਬਕਾ ਸਰਪੰਚ ਚੂਹੜਾ ਰਾਮ ਦੀ ਟਿੱਪਰ ਦੀ ਚਪੇਟ ਵਿਚ ਆਉਣ ਨਾਲ ਮੌਕੇ 'ਤੇ ਹੀ ਮੌਤ ਹੋਣ ਦੀ ਖ਼ਬਰ ਹੈ । ਮਿਲੀ ਜਾਣਕਾਰੀ ਮੁਤਾਬਿਕ ਚੂਹੜਾ ਰਾਮ (50) ਆਪਣੇ ਮੋਟਰਸਾਈਕਲ 'ਤੇ ਗੜ੍ਹਸ਼ੰਕਰ ਤੋਂ ਪਿੰਡ ਨੂੰ ਜਾ ਰਿਹਾ ਸੀ। ਜਦ ਉਹ ਕੋਟ ਵਾਲੇ ਘਾਟੇ ਵਿਚ ਜਾ ਰਿਹਾ ਸੀ ਤਾਂ ਪਿਛੋਂ ਆ ਰਹੇ ਟਿੱਪਰ ਨੇ ਮੋਟਰਸਾਈਕਲ ਨੂੰ ਪਿੱਛੋਂ ਜ਼ੋਰ ਦੀ ਟੱਕਰ ਮਾਰ ਦਿੱਤੀ। ਜਿਸ ਨਾਲ ਸਾਬਕਾ ਸਰਪੰਚ ਸੜਕ 'ਤੇ ਡਿੱਗ ਪਿਆ ਤੇ ਟਿੱਪਰ ਉਪਰੋਂ ਲੰਘ ਗਿਆ। ਇਨ੍ਹਾਂ ਦੇ ਨਾਲ ਪਿੱਛੇ ਬੈਠਾ ਕੁਲਦੀਪ ਸਿੰਘ ਕਚੀ ਥਾਂ ਡਿੱਗਣ ਨਾਲ ਬਚ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਤੇ ਟਿੱਪਰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ।
;
;
;
;
;
;
;
;