JALANDHAR WEATHER

ਨਿਰਦੇਸ਼ਕ ਐਮ.ਐਮ. ਬੇਗ ਘਰ ਵਿਚ ਮ੍ਰਿਤਕ ਪਾਏ ਗਏ

ਹੈਦਰਾਬਾਦ, 19 ਫਰਵਰੀ - ਮਸ਼ਹੂਰ ਫਿਲਮ ਨਿਰਮਾਤਾ ਐਮ.ਐਮ. ਬੇਗ ਘਰ ਵਿਚ ਮ੍ਰਿਤਕ ਮ੍ਰਿਤਕ ਪਾਏ ਗਏ । ਬੇਗ ਮਸ਼ਹੂਰ ਸਾਬਕਾ ਬਾਲ ਕਲਾਕਾਰ ਬੇਬੀ ਗੁੱਡੂ ਦੇ ਪਿਤਾ ਸਨ। ਉਹ ਲਗਭਗ 70 ਸਾਲ ਦੇ ਸਨ। ਇਸ ਖ਼ਬਰ ਦੀ ਪੁਸ਼ਟੀ ਉਨ੍ਹਾਂ ਦੇ ਪ੍ਰਚਾਰਕ ਹਨੀਫ ਜ਼ਵੇਰੀ ਨੇ ਕੀਤੀ, ਜਿਨ੍ਹਾਂ ਨੇ ਕਿਹਾ ਕਿ ਬੇਗ ਕੁਝ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦੇ ਅਨੁਸਾਰ, ਜਦੋਂ ਫਿਲਮ ਨਿਰਮਾਤਾ ਕਈ ਦਿਨਾਂ ਤੋਂ ਘਰੋਂ ਨਹੀਂ ਨਿਕਲੇ ਤਾਂ ਲੋਕ ਕਾਫੀ ਚਿੰਤਾ 'ਚ ਸਨ । ਇਸ ਲਈ ਗੁਆਂਢੀਆਂ ਨੇ ਉਸ ਦੇ ਘਰ ਵਿਚੋਂ ਆਉਣ ਵਾਲੀ ਬਦਬੂ ਬਾਰੇ ਪੁਲਿਸ ਨੂੰ ਸ਼ਿਕਾਇਤ ਕੀਤੀ। ਹਨੀਫ ਨੇ ਕਿਹਾ ਕਿ ਜਦੋਂ ਪੁਲਿਸ ਨੇ ਦਰਵਾਜ਼ਾ ਖੋਲ੍ਹਿਆ, ਤਾਂ ਉਨ੍ਹਾਂ ਨੂੰ ਬੇਗ ਦੀ ਲਾਸ਼ ਮਿਲੀ। ਪੁਲਿਸ ਨੇ ਉਸ ਦੀ ਧੀ ਨੂੰ ਇਸ ਬਾਰੇ ਸੂਚਿਤ ਕੀਤਾ। ਉਹ ਬਾਅਦ ਵਿਚ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਕੂਪਰ ਹਸਪਤਾਲ ਲੈ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ