JALANDHAR WEATHER

ਐਸ. ਐਸ. ਪੀ. ਤੇ ਫ਼ੌਜ ਦੇ ਅਧਿਕਾਰੀ ਆਖਰ ਧਰਨਾ ਚਕਾਉਣ ਲਈ ਪਰਿਵਾਰ ਨੂੰ ਰਾਜ਼ੀ ਕਰਨ 'ਚ ਸਫਲ ਹੋਏ

ਅਮਰਕੋਟ, 11ਫਰਵਰੀ (ਭੱਟੀ) - ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਆਉਦੇ ਥਾਣਾ ਵਲਟੋਹਾ ਅੱਗੇ ਪਿਛਲੇ ਇਕ ਹਫ਼ਤੇ ਤੋਂ ਲੱਗੇ ਅਣਮਿੱਥੇ ਸਮੇਂ ਲਈ ਧਰਨੇ 'ਚ ਦੇਰ ਸ਼ਾਮ ਐਸ. ਐਸ. ਪੀ. ਤਰਨ ਤਾਰਨ ਸੁਰਿੰਦਰ ਲਾਂਬਾ ਡੀ. ਐਸ. ਪੀ. ਪ੍ਰੀਤ ਇੰਦਰ ਸਿੰਘ ਨੇ ਪਹੁੰਚ ਕੇ ਮਰਹੂਮ ਫ਼ੌਜੀ ਗੁਰਭੇਜ ਸਿੰਘ ਦੇ ਮਾਤਾ ,ਪਤਨੀ ਤੇ ਭਰਾ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਹਰੇਕ ਤਰ੍ਹਾਂ ਦਾ ਵਿਸਵਾਸ਼ ਦਿਵਾਉਦਿਆਂ ਮ੍ਰਿਤਕ ਫ਼ੌਜੀ ਦੇ ਸਸਕਾਰ ਲਈ ਰਾਜ਼ੀ ਕਰਨ ਦੀ ਹਰ ਕੋਸ਼ਿਸ਼ ਕੀਤੀ ਪਰ ਪਰਿਵਾਰ ਤੇ ਸੈਨਿਕ ਜਥੇਬੰਦੀਆਂ ਵਲੋਂ ਤੀਸਰੇ ਵਿਅਕਤੀ ਦੀ ਗ੍ਰਿਫ਼ਤਾਰੀ ਦੀ ਮੰਗ 'ਤੇ ਅੜੇ ਰਹੇ । ਇਹ ਮੀਟਿੰਗ ਕਾਫੀ ਦੇਰ ਚਲਦੀ ਰਹੀ , ਜਿਸ ਤੋਂ ਬਾਅਦ ਐਸ. ਐਸ. ਪੀ. ਪਰਿਵਾਰ ਨੂੰ ਧਰਨਾ ਚਕਾਉਣ ਲਈ ਰਾਜ਼ੀ ਕਰਨ 'ਚ ਸਫਲ ਆਖਰ ਹੋ ਹੀ ਗਏ। ਹੁਣ ਸਵੇਰੇ ਧਰਨਾ ਚੁਕਿਆ ਜਾਵੇਗਾ ਤੇ ਕੱਲ੍ਹ ਨੂੰ ਮਰਹੂਮ ਫ਼ੌਜੀ ਗੁਰਭੇਜ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ