JALANDHAR WEATHER

ਐਸ.ਆਈ.ਆਰ. ’ਤੇ ਸੁਪਰੀਮ ਕੋਰਟ ’ਚ ਸੁਣਵਾਈ ਅੱਜ, ਪੁੱਜੀ ਮਮਤਾ ਬੈਨਰਜੀ

ਨਵੀਂ ਦਿੱਲੀ, 4 ਫਰਵਰੀ 2026 -ਸੁਪਰੀਮ ਕੋਰਟ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਵਿਰੁੱਧ ਪਟੀਸ਼ਨ 'ਤੇ ਸੁਣਵਾਈ ਕਰੇਗੀ। ਆਪਣੀ ਪਟੀਸ਼ਨ ਵਿਚ ਬੰਗਾਲ ਦੀ ਮੁੱਖ ਮੰਤਰੀ ਨੇ ਐਸ.ਆਈ.ਆਰ. ਅਧੀਨ ਚੱਲ ਰਹੀ ਵੋਟਰ ਸੂਚੀ ਸੋਧ ਨੂੰ ਚੁਣੌਤੀ ਦਿੱਤੀ ਹੈ।

ਮਮਤਾ ਬੈਨਰਜੀ ਸੁਣਵਾਈ ਲਈ ਸੁਪਰੀਮ ਕੋਰਟ ਪਹੁੰਚੀ ਹੈ। ਸੁਪਰੀਮ ਕੋਰਟ ਦੇ ਬਾਹਰ ਵੱਡੀ ਗਿਣਤੀ ਵਿਚ ਪੁਲਿਸ ਤਾਇਨਾਤ ਹੈ। ਮਮਤਾ ਬੈਨਰਜੀ ਨੇ ਮੰਗ ਕੀਤੀ ਹੈ ਕਿ 2026 ਦੀਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਪੁਰਾਣੀ ਸੂਚੀ ਦੇ ਆਧਾਰ 'ਤੇ ਕਰਵਾਈਆਂ ਜਾਣ। ਸੂਤਰਾਂ ਅਨੁਸਾਰ ਐਲ.ਐਲ.ਬੀ. ਗ੍ਰੈਜੂਏਟ ਮਮਤਾ ਬੈਨਰਜੀ ਨਿੱਜੀ ਤੌਰ 'ਤੇ ਆਪਣੀਆਂ ਦਲੀਲਾਂ ਪੇਸ਼ ਕਰ ਸਕਦੀ ਹੈ। ਇਹ ਮਾਮਲਾ ਚੀਫ਼ ਜਸਟਿਸ ਸੂਰਿਆ ਕਾਂਤ, ਜਸਟਿਸ ਜੋਇਮਲਿਆ ਬਾਗਚੀ ਅਤੇ ਜਸਟਿਸ ਵਿਪੁਲ ਐਮ. ਪੰਚੋਲੀ ਦੀ ਬੈਂਚ ਦੇ ਸਾਹਮਣੇ ਹੈ।

ਮਮਤਾ ਬੈਨਰਜੀ ਤੋਂ ਇਲਾਵਾ ਇਨ੍ਹਾਂ ਪਟੀਸ਼ਨਾਂ ਵਿਚ ਮੋਸਤਾਰੀ ਬਾਨੋ ਅਤੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਡੇਰੇਕ ਓ'ਬ੍ਰਾਇਨ ਅਤੇ ਡੋਲਾ ਸੇਨ ਦੁਆਰਾ ਦਾਇਰ ਪਟੀਸ਼ਨਾਂ ਸ਼ਾਮਿਲ ਹਨ। ਸੁਣਵਾਈ ਦੌਰਾਨ ਮਮਤਾ ਬੈਨਰਜੀ ਦੇ ਨਿੱਜੀ ਤੌਰ 'ਤੇ ਮੌਜੂਦ ਹੋਣ ਦੀ ਉਮੀਦ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ