ਕੋਲਕਾਤਾ ਸਟੇਡੀਅਮ ਵਿਚ ਹਫੜਾ-ਦਫੜੀ ਤੋਂ ਬਾਅਦ ਰਾਜਪਾਲ ਵਲੋਂ ਪ੍ਰਬੰਧਕਾਂ ਦੀ ਨਿੰਦਾ
ਕੋਲਕਾਤਾ, 13 ਦਸੰਬਰ (ਕੁਲਵਿੰਦਰ ਸਿੰਘ ਡਾਂਗੋਂ) - ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ਨੇ ਫੁੱਟਬਾਲ ਆਈਕਨ ਲਿਓਨਲ ਮੈਸੀ ਦੇ ਇੰਡੀਆ ਦੌਰੇ ਨੂੰ "ਬੇਰਹਿਮੀ ਨਾਲ ਵਪਾਰੀਕਰਨ" ਕਰਨ ਅਤੇ ਪ੍ਰੋਗਰਾਮ ਦੌਰਾਨ ਕੋਲਕਾਤਾ ਦੇ ਸਾਲਟ ਲੇਕ ਸਟੇਡੀਅਮ ਵਿਚ ਹਫੜਾ-ਦਫੜੀ ਮਚਣ ਤੋਂ ਬਾਅਦ ਪ੍ਰਸ਼ੰਸਕਾਂ ਦੀਆਂ ਭਾਵਨਾਵਾਂ ਨੂੰ ਪੂਰੀ ਤਰ੍ਹਾਂ "ਅਣਦੇਖਿਆ" ਕਰਨ ਲਈ ਪ੍ਰਬੰਧਕਾਂ ਦੀ ਨਿੰਦਾ ਕੀਤੀ।
ਸੀਵੀ ਆਨੰਦ ਬੋਸ ਨੇ ਕਿਹਾ "ਆਯੋਜਕਾਂ ਨੇ ਇੱਥੇ ਮੈਸੀ ਦੀ ਫੇਰੀ ਦੇ ਵਪਾਰੀਕਰਨ ਦੇ ਰਾਹ 'ਤੇ ਚੱਲ ਪਏ ਹਨ ਅਤੇ ਪ੍ਰਸ਼ੰਸਕਾਂ ਦੀਆਂ ਭਾਵਨਾਵਾਂ ਨੂੰ ਅਣਦੇਖਾ ਕੀਤਾ ਗਿਆ ਹੈ। ਆਖ਼ਰਕਾਰ ਇਹ ਪ੍ਰਸ਼ੰਸਕ ਹਨ ਜੋ ਇਕ ਆਈਕਨ ਨੂੰ ਆਈਕਨ ਬਣਾਉਂਦੇ ਹਨ। ਪ੍ਰਸ਼ੰਸਕਾਂ ਨੂੰ ਆਪਣੇ ਹੀਰੋ ਨੂੰ ਦੇਖਣ ਦਾ ਅਧਿਕਾਰ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਜਾਣਦੇ ਹੋਏ ਪ੍ਰਬੰਧਕਾਂ ਨੇ ਸਿਰਫ਼ ਪੈਸਾ ਕਮਾਉਣ 'ਤੇ ਧਿਆਨ ਕੇਂਦਰਿਤ ਕੀਤਾ, ਜਿਸ ਨੂੰ ਇਕ ਸੱਭਿਅਕ ਸਮਾਜ ਬਰਦਾਸ਼ਤ ਨਹੀਂ ਕਰ ਸਕਦਾ," ।ਰਾਜਪਾਲ ਸੀਵੀ ਆਨੰਦ ਬੋਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਧਿਕਾਰੀਆਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਵਿਚ ਅਸਫਲ ਰਹਿਣ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਆਪਣੀ ਪ੍ਰਤੀਕਿਰਿਆ ਲਈ ਦੋਸ਼ੀ ਨਾ ਠਹਿਰਾਉਣ।
;
;
;
;
;
;
;
;