ਅੱਜ ਹੋਵੇਗੀ ਵਿਦੇਸ਼ ਮਾਮਲਿਆਂ ਬਾਰੇ ਸਥਾਈ ਕਮੇਟੀ ਦੀ ਮੀਟਿੰਗ

ਨਵੀਂ ਦਿੱਲੀ, 17 ਜੂਨ- ਵਿਦੇਸ਼ ਮਾਮਲਿਆਂ ਬਾਰੇ ਸਥਾਈ ਕਮੇਟੀ ਦੀ ਮੀਟਿੰਗ ਅੱਜ ਸ਼ਾਮ 4 ਵਜੇ ਹੋਵੇਗੀ। ਅੱਜ ਦੀ ਮੀਟਿੰਗ ਵਿਚ ਵਿਦੇਸ਼ ਮੰਤਰਾਲੇ ਅਤੇ ਰੱਖਿਆ ਮੰਤਰਾਲੇ ਦੇ ਨੁਮਾਇੰਦੇ ‘ਭਾਰਤ ਦੀ ਹਿੰਦ ਮਹਾਸਾਗਰ ਰਣਨੀਤੀ ਦਾ ਮੁਲਾਂਕਣ’ ਵਿਸ਼ੇ ਦੀ ਜਾਂਚ ਦੇ ਸੰਬੰਧ ਵਿਚ ਆਪਣੇ ਮੌਖਿਕ ਸਬੂਤ ਦਰਜ ਕਰਨਗੇ। ਕਾਂਗਰਸ ਸੰਸਦ ਮੈਂਬਰ ਡਾ. ਸ਼ਸ਼ੀ ਥਰੂਰ ਕਮੇਟੀ ਦੇ ਚੇਅਰਮੈਨ ਹਨ।