JALANDHAR WEATHER

ਸਿੰਗਾਪੁਰ ਦੇ ਝੰਡੇ ਵਾਲੇ ਕੰਟੇਨਰ ਜਹਾਜ਼ 'ਐਮ.ਵੀ. ਵਾਨ ਹੈ 503' ਨੂੰ ਲੱਗੀ ਅੱਗ ਲੱਗ ਗਈ, ਭਾਰਤੀ ਜਲ ਸੈਨਾ ਨੇ 18 ਲੋਕਾਂ ਨੂੰ ਬਚਾਇਆ

ਨਵੀਂ ਦਿੱਲੀ , 9 ਜੂਨ (ਏਐਨਆਈ): ਭਾਰਤੀ ਜਲ ਸੈਨਾ ਨੇ ਤੱਟ ਰੱਖਿਅਕ, ਡੀ.ਜੀ. ਸ਼ਿਪਿੰਗ ਅਤੇ ਹੋਰ ਹਿੱਸੇਦਾਰਾਂ ਨਾਲ ਮਿਲ ਕੇ ਕੀਤੇ ਗਏ ਖੋਜ ਅਤੇ ਬਚਾਅ ਕਾਰਜ ਵਿਚ ਸਿੰਗਾਪੁਰ ਦੇ ਝੰਡੇ ਵਾਲੇ 'ਐਮ.ਵੀ. ਵਾਨ ਹੈ 503' ਦੇ 22 ਚਾਲਕ ਦਲ ਦੇ ਮੈਂਬਰਾਂ ਵਿਚੋਂ 18 ਨੂੰ ਅੱਗ ਲੱਗਣ ਤੋਂ ਬਾਅਦ ਸੁਰੱਖਿਅਤ ਬਚਾ ਲਿਆ। ਆਈ.ਐਨ.ਐਸ. ਸੂਰਤ ਅਤੇ ਇਕ ਡੋਰਨੀਅਰ ਜਹਾਜ਼ ਨੂੰ ਤੁਰੰਤ ਭਾਰਤੀ ਜਲ ਸੈਨਾ ਦੁਆਰਾ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਲਈ ਤਾਇਨਾਤ ਕੀਤਾ ਗਿਆ ਸੀ ਤੇ 22 ਚਾਲਕ ਦਲ ਦੇ ਮੈਂਬਰਾਂ ਵਿਚੋਂ 18 ਨੂੰ ਸੁਰੱਖਿਅਤ ਬਚਾ ਲਿਆ ਗਿਆ। ਜ਼ਖ਼ਮੀ ਚਾਲਕ ਦਲ ਦੇ ਮੈਂਬਰਾਂ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ