JALANDHAR WEATHER

ਵਿਧਾਇਕਾ ਭਰਾਜ ਵਲੋਂ ਪਿੰਡ ਬਾਲੀਆਂ, ਭਿੰਡਰਾਂ ਤੇ ਕਾਲਾਝਾੜ ਵਿਖੇ ਖਾਲਾਂ ਤੇ ਪਾਈਪ ਲਾਈਨਾਂ ਦਾ ਲਿਆ ਜਾਇਜ਼ਾ

ਸੰਗਰੂਰ, 9 ਜੂਨ (ਧੀਰਜ ਪਸ਼ੋਰੀਆ)-ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਪਿੰਡ ਬਾਲੀਆਂ, ਭਿੰਡਰਾਂ ਤੇ ਕਾਲਾਝਾੜ ਵਿਖੇ ਕਰੀਬ 2 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਪੱਕੇ ਖਾਲਾਂ ਅਤੇ ਪਾਈਆਂ ਜਾ ਰਹੀਆਂ ਪਾਈਪ ਲਾਈਨਾਂ ਦੇ ਕੰਮ ਦਾ ਲਿਆ ਜਾਇਜ਼ਾ ਲੈਣ ਤੋਂ ਬਾਅਦ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਸਦਕਾ ਕਰੀਬ 1300 ਏਕੜ ਰਕਬੇ ਨੂੰ ਨਹਿਰੀ ਪਾਣੀ ਮਿਲੇਗਾ। ਭਰਾਜ ਨੇ ਦੱਸਿਆ ਕਿ ਕਈ ਦਹਾਕਿਆਂ ਬਾਅਦ ਨਹਿਰੀ ਪਾਣੀ ਮਿਲਣ ਸਦਕਾ ਹਲਕਾ ਸੰਗਰੂਰ ਦੇ ਕਿਸਾਨ ਬਾਗੋ-ਬਾਗ ਹਨ। ਉਨ੍ਹਾਂ ਦੱਸਿਆ ਕਿ ਪਿੰਡ ਬਾਲੀਆਂ ਵਿਖੇ ਓਪਨ ਪੱਕੇ ਖਾਲ ਦੀ ਉਸਾਰੀ ਉੱਤੇ ਕਰੀਬ 67 ਲੱਖ ਰੁਪਏ ਖਰਚੇ ਜਾ ਰਹੇ ਹਨ, ਜਿਸ ਦੀ ਲੰਬਾਈ ਕਰੀਬ 12 ਹਜ਼ਾਰ ਫੁੱਟ ਹੈ ਤੇ ਇਸ ਨਾਲ ਕਰੀਬ 361 ਏਕੜ ਰਕਬੇ ਨੂੰ ਨਹਿਰੀ ਪਾਣੀ ਮਿਲੇਗਾ। ਇਸੇ ਪਿੰਡ ਵਿਚ ਦੂਜਾ ਓਪਨ ਪੱਕਾ ਖਾਲ ਕਰੀਬ 45 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ, ਜਿਸ ਦੀ ਲੰਬਾਈ ਕਰੀਬ 4100 ਫੁੱਟ ਹੈ ਤੇ ਇਸ ਨਾਲ ਕਰੀਬ 130 ਏਕੜ ਰਕਬੇ ਨੂੰ ਨਹਿਰੀ ਪਾਣੀ ਮਿਲੇਗਾ। ਇਸੇ ਤਰ੍ਹਾਂ ਪਿੰਡ ਭਿੰਡਰਾਂ ਵਿਖੇ 28 ਲੱਖ ਰੁਪਏ ਦੀ ਲਾਗਤ ਨਾਲ ਕਰੀਬ 3200 ਫੁੱਟ ਲੰਬਾ ਓਪਨ ਪੱਕਾ ਖਾਲ ਬਣਾਇਆ ਜਾ ਰਿਹਾ ਹੈ, ਜਿਸ ਨਾਲ ਕਰੀਬ 130 ਏਕੜ ਰਕਬੇ ਨੂੰ ਨਹਿਰੀ ਪਾਣੀ ਮਿਲੇਗਾ। ਇਸ ਤੋਂ ਇਲਾਵਾ ਪਿੰਡ ਕਾਲਾਝਾੜ ਵਿਖੇ ਕਰੀਬ 60 ਲੱਖ ਰੁਪਏ ਦੀ ਲਾਗਤ ਨਾਲ ਕਰੀਬ 5 ਕਿਲੋਮੀਟਰ ਲੰਬੀ ਅੰਡਰ ਗਰਾਊਂਡ ਪਾਈਪ ਲਾਈਨ ਪਾਈ ਜਾ ਰਹੀ ਹੈ, ਜਿਸ ਨਾਲ ਕਰੀਬ 450 ਏਕੜ ਰਕਬੇ ਨੂੰ ਨਹਿਰੀ ਪਾਣੀ ਦੀ ਸਹੂਲਤ ਮਿਲੇਗੀ। ਇਸ ਮੌਕੇ ਹਲਕਾ ਵਿਧਾਇਕ ਨੇ ਦੱਸਿਆ ਕਿ ਹਲਕਾ ਸੰਗਰੂਰ ਦੇ ਹਰ ਖੇਤ ਤਕ ਨਹਿਰੀ ਪਾਣੀ ਪੁੱਜਦਾ ਕਰਨ ਲਈ ਦਿਨ-ਰਾਤ ਇਕ ਕਰਕੇ ਕੰਮ ਕੀਤਾ ਜਾ ਰਿਹਾ ਹੈ, ਜਿਸ ਦੀ ਲੜੀ ਤਹਿਤ ਮਾਈਨਰਾਂ, ਖਾਲਾਂ ਤੇ ਜ਼ਮੀਨਦੋਜ਼ ਪਾਈਪਾਂ ਸਬੰਧੀ ਵਿਕਾਸ ਕਾਰਜ ਜੰਗੀ ਪੱਧਰ ਉੱਤੇ ਜਾਰੀ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ