ਮੁੱਲਾਂਪੁਰ ਵਿਖੇ ਪਹਿਲੀ ਵਾਰ ਹੋਣਗੇ ਅੰਤਰਰਾਸ਼ਟਰੀ ਮੈਚ
ਚੰਡੀਗੜ੍ਹ, 9 ਜੂਨ - ਮੁੱਲਾਂਪੁਰ ਸਟੇਡੀਅਮ 'ਚ ਪਹਿਲੀ ਵਾਰ ਅੰਤਰਰਾਸ਼ਟਰੀ ਮੈਚ ਹੋਣਗੇ। 14 ਸਤੰਬਰ ਨੂੰ ਆਸਟ੍ਰੇਲੀਆ ਅਤੇ ਭਾਰਤ ਦੀਆਂ ਮਹਿਲਾ ਕ੍ਰਿਕਟ ਟੀਮਾਂ ਦਰਮਿਆਨ ਇਕ ਦਿਨਾਂ ਮੈਚ ਨਾਲ ਅੰਤਰਰਾਸ਼ਟਰੀ ਮੈਚਾਂ ਦੀ ਸ਼ੁਰੂਆਤ ਹੋਵੇਗੀ। 17 ਸਤੰਬਰ ਨੂੰ ਦੋਵਾਂ ਟੀਮਾਂ ਦਰਮਿਆਨ ਦੂਜਾ ਇਕ ਦਿਨਾਂ ਮੈਚ ਹੋਵੇਗਾ। ਇਸ ਤੋਂ ਇਲਾਵਾ 11 ਦਸੰਬਰ ਨੂੰ ਭਾਰਤੀ ਪੁਰਸ਼ ਕ੍ਰਿਕਟ ਟੀਮ ਵੀ ਇਕ ਦਿਨਾਂ ਮੈਚ ਖੇਡੇਗੀ।