ਅਜਨਾਲਾ ਚ ਦੇਰ ਸ਼ਾਮ ਪਿਸਤੌਲ ਅਤੇ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਲੱਖਾਂ ਰੁਪਏ ਦੀ ਲੁੱਟ

ਅਜਨਾਲਾ (ਅੰਮ੍ਰਿਤਸਰ ) , 12 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਸ਼ਹਿਰ 'ਚ ਬੀ.ਐਸ.ਐਫ ਹੈੱਡਕੁਆਰਟਰ ਦੇ ਬਿਲਕੁਲ ਸਾਹਮਣੇ ਦੇਰ ਸ਼ਾਮ ਨਕਾਬਪੋਸ਼ ਲੁਟੇਰਿਆਂ ਨੇ ਆਨਲਾਈਨ ਸਮਾਨ ਸਪਲਾਈ ਕਰਨ ਵਾਲੀ ਦੁਕਾਨ 'ਚ ਬੈਠੇ ਵਿਅਕਤੀਆਂ ਕੋਲੋਂ ਪਿਸਤੌਲ ਅਤੇ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਲੱਖਾਂ ਰੁਪਏ ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਖੋਹ ਦਾ ਪਤਾ ਚੱਲਦਿਆਂ ਹੀ ਡੀ.ਐਸ.ਪੀ. ਅਜਨਾਲਾ ਗੁਰਵਿੰਦਰ ਸਿੰਘ ਭਾਰੀ ਪੁਲਿਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ ਤੇ ਉਨ੍ਹਾਂ ਵਲੋਂ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ I