JALANDHAR WEATHER

ਨਿੱਜੀ ਹਸਪਤਾਲ ਦੇ ਆਈਸੀਯੂ ਵਿਚ ਔਰਤ ਦੀ ਮੌਤ, ਪਰਿਵਾਰ ਨੇ ਮੰਗਿਆ ਇਨਸਾਫ਼

ਛੇਹਰਟਾ,13 ਜਨਵਰੀ ( ਪੱਤਰ ਪ੍ਰੇਰਕ) - ਅੰਮ੍ਰਿਤਸਰ ਛੇਹਰਟਾ ਜੀਟੀ ਰੋਡ 'ਤੇ ਸਥਿਤ ਇਕ ਨਿੱਜੀ ਹਸਪਤਾਲ ਵਿਚ ਇਕ ਮਰੀਜ਼ ਦੀ ਹਸਪਤਾਲ ਦੇ ਆਈਸੀਯੂ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ । ਮਰੀਜ਼ ਦੇ ਪੁੱਤਰ ਵਿਸ਼ਾਲ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੀ ਮਾਤਾ ਕਾਂਤਾ ਸ਼ਰਮਾ ਪਤਨੀ ਸੁਖਨਿੰਦਰਪਾਲ ਸ਼ਰਮਾ ਵਾਸੀ ਪਠਾਨਕੋਟ(70)ਸਾਲ ਜੋ ਕਿ ਕੁਝ ਦਿਨ ਪਹਿਲਾਂ ਸੱਟ ਲੱਗਣ ਕਾਰਨ ਉਨ੍ਹਾਂ ਦਾ ਚੂਲਾ ਟੁੱਟਿਆ ਸੀ ਤੇ ਇਲਾਜ ਲਈ ਇਥੇ ਹਸਪਤਾਲ ਲਿਆਂਦਾ ਗਿਆ ਸੀ। ਉਨ੍ਹਾਂ ਦੋਸ਼ ਲਾਉਂਦੇ ਹੋਏ ਕਿਹਾ ਕਿ ਹਸਪਤਾਲ ਦੇ ਸਟਾਫ ਵਲੋਂ ਸਾਡੀ ਮਾਤਾ ਦੇ ਇਲਾਜ ਵਿਚ ਅਣਗਹਿਲੀ ਵਰਤੀ ਗਈ ਹੈ ਤੇ ਉਨ੍ਹਾਂ ਦੀ ਮੌਤ ਹੋ ਗਈ ਹੈ । ਉਨ੍ਹਾਂ ਦੋਸ਼ ਲਾਉਂਦੇ ਹੋਏ ਕਿਹਾ ਕਿ ਹਸਪਤਾਲ ਵਿਚ ਇਸ ਮੌਕੇ ਕੋਈ ਵੀ ਸੀਨੀਅਰ ਡਾਕਟਰ ਜਾਂ ਸਿੱਖਿਅਤ ਸਟਾਫ ਨਹੀਂ ਸੀ । ਉਨ੍ਹਾਂ ਮੰਗ ਕੀਤੀ ਕਿ ਸਾਨੂੰ ਇਨਸਾਫ ਦਵਾਇਆ ਜਾਵੇ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ