ਭਾਰਤ ਨੇ ਲੇਸੋਥੋ ਦੇ ਲੋਕਾਂ ਲਈ ਅਨਾਜ ਸਹਾਇਤਾ ਦੀ ਦੂਜੀ ਕਿਸ਼ਤ ਭੇਜੀ
ਨਵੀਂ ਦਿੱਲੀ, 13 ਜਨਵਰੀ- ਭਾਰਤ ਨੇ ਲੇਸੋਥੋ (ਦੱਖਣੀ ਅਫ਼ਰੀਕਾ ) ਦੇ ਲੋਕਾਂ ਲਈ ਅਨਾਜ ਸਹਾਇਤਾ ਦੀ ਦੂਜੀ ਕਿਸ਼ਤ ਭੇਜੀ ਹੈ। ਇਹ ਸਹਾਇਤਾ ਲੇਸੋਥੋ ਨੂੰ ਭੋਜਨ ਸੁਰੱਖਿਆ ਮੁੱਦਿਆਂ ਨੂੰ ਹੱਲ ਕਰਨ ਵਿਚ ਸਹਾਇਤਾ ਕਰੇਗੀ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ 1000 ਮੀਟਰਕ ਟਨ ਦੀ ਇਕ ਖੇਪ ਅੱਜ ਮੁੰਬਈ ਦੇ ਨਹਾਵਾ ਸ਼ੇਵਾ ਬੰਦਰਗਾਹ ਤੋਂ ਲੇਸੋਥੋ ਲਈ ਰਵਾਨਾ ਹੋਈ ਹੈ ।