JALANDHAR WEATHER

ਤੇਲੰਗਾਨਾ ਪੁਲਿਸ ਨੇ ਬੀ.ਆਰ.ਐਸ. ਵਿਧਾਇਕ ਕੌਸ਼ਿਕ ਰੈਡੀ ਨੂੰ ਕੀਤਾ ਗ੍ਰਿਫ਼ਤਾਰ

ਹੈਦਰਾਬਾਦ , 13 ਜਨਵਰੀ- ਭਾਰਤ ਰਾਸ਼ਟਰ ਸਮਿਤੀ ਦੇ ਹਜ਼ੂਰਾਬਾਦ ਤੋਂ ਵਿਧਾਇਕ ਪੀ. ਕੌਸ਼ਿਕ ਰੈਡੀ ਨੂੰ ਕਰੀਮਨਗਰ ਪੁਲਿਸ ਨੇ ਹੈਦਰਾਬਾਦ ਦੇ ਜੁਬਲੀ ਹਿਲਜ਼ ਤੋਂ ਗ੍ਰਿਫ਼ਤਾਰ ਕੀਤਾ। ਵਿਧਾਇਕ ਨੂੰ ਦੱਸਿਆ ਗਿਆ ਕਿ ਉਸ ਨੂੰ ਕਰੀਮਨਗਰ ਵਿਚ ਇਕ ਮਾਮਲੇ ਦੇ ਸੰਬੰਧ ਵਿਚ ਹਿਰਾਸਤ ਵਿਚ ਲਿਆ ਜਾ ਰਿਹਾ ਹੈ। ਉਨ੍ਹਾਂ ਨੂੰ ਜ਼ਬਰਦਸਤੀ ਪੁਲਿਸ ਗੱਡੀ ਵਿਚ ਬਿਠਾਇਆ ਗਿਆ ਅਤੇ ਲੈ ਜਾਇਆ ਗਿਆ। ਕੌਸ਼ਿਕ ਰੈੱਡੀ ਦੀ ਗ੍ਰਿਫ਼ਤਾਰੀ ਕਾਂਗਰਸ ਦੇ ਜਗਦਗਤਿਆਲ ਵਿਧਾਇਕ ਡਾ: ਸੰਜੇ ਕੁਮਾਰ ਵਿਚਕਾਰ ਹੋਈ ਤਿੱਖੀ ਬਹਿਸ ਤੋਂ ਇਕ ਦਿਨ ਬਾਅਦ ਹੋਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ