ਮੁਹੱਲਾ ਭੁਮਸੀ ਦੀ ਅਬਦੁੱਲਾ ਕਾਲੋਨੀ ਵਿਖੇ ਖਾਲੀ ਪਲਾਟ ਵਿਚ ਨਵ ਜੰਮੇ ਬੱਚੇ ਦਾ ਭਰੂਣ ਮਿਲਿਆ
ਮਲੇਰਕੋਟਲਾ, 13 ਜਨਵਰੀ (ਮੁਹੰਮਦ ਹਨੀਫ਼ ਥਿੰਦ) - ਜਿੱਥੇ ਅੱਜ ਸਾਰਾ ਦੇਸ਼ ਧੀਆਂ ਦੀ ਲੋਹੜੀ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾ ਰਿਹਾ ਹੈ, ਉੱਥੇ ਹੀ ਅੱਜ ਮਲੇਰਕੋਟਲਾ ਦੀ ਅਬਦੁੱਲਾ ਕਾਲੋਨੀ ਮੁਹੱਲਾ ਭੁਮਸੀ ਵਿਖੇ ਇਕ ਖਾਲੀ ਪਲਾਟ ਵਿਚ ਇਕ ਨਮ ਜੰਮਿਆ ਭਰੂਣ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਥਾਣਾ ਸਿਟੀ-2 ਦੇ ਮੁੱਖ ਅਫ਼ਸਰ ਇੰਸਪੈਕਟਰ ਹਰਸਿਮਰਨਜੀਤ ਸਿੰਘ ਨੇ ਕਿਹਾ ਇਸ ਨੂੰ ਲੈ ਕੇ ਜਾਂਚ ਜਾਰੀ ਹੈ।