ਆਦਮਪੁਰ ਦੇ ਪਧਿਆਣਾ ਪਿੰਡ ਦੇ ਸਕੂਲ ਦੇ ਮੈਦਾਨ 'ਚੋਂ ਗ੍ਰਨੇਡ ਵਰਗੀ ਮਿਲੀ ਚੀਜ਼
ਆਦਮਪੁਰ,13 ਜਨਵਰੀ - ਜਲੰਧਰ ਦੇ ਆਦਮਪੁਰ ਵਿਚ ਉਸ ਸਮੇਂ ਹਾਹਾਕਾਰ ਹੋ ਗਈ ਜਦੋ ਜਦੋਂ ਪਧਿਆਣਾ ਪਿੰਡ ਨੇੜੇ ਸਕੂਲ ਦੇ ਮੈਦਾਨ ਵਿਚ ਇਕ ਗ੍ਰਨੇਡ ਵਰਗੀ ਚੀਜ਼ ਮਿਲੀ। ਸੂਚਨਾ ਮਿਲਦੇ ਹੀ ਆਦਮਪੁਰ ਥਾਣੇ ਦੀ ਪੁਲਿਸ ਅਤੇ ਬੰਬ ਸਕੁਐਡ ਟੀਮ ਮੌਕੇ 'ਤੇ ਪਹੁੰਚ ਗਈ। ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਐਸਐਸਪੀ ਨੇ ਕਿਹਾ ਕਿ ਜਾਂਚ ਜਾਰੀ ਹੈ। ਬੰਬ ਸਕੁਐਡ ਦੀ ਫੋਰੈਂਸਿਕ ਰਿਪੋਰਟ ਤੋਂ ਬਾਅਦ ਇਹ ਸਪੱਸ਼ਟ ਹੋ ਜਾਵੇਗਾ ਕਿ ਇਹ ਗ੍ਰਨੇਡ ਹੈ ਜਾਂ ਕੁਝ ਹੋਰ।