JALANDHAR WEATHER

ਖੰਡਵਾਲਾ ਪਾਰਕ 'ਚ ਜੂਆ ਖੇਡਦੇ ਨੌਜਵਾਨ ਨੂੰ ਵੱਜੀ ਗੋਲੀ

ਛੇਹਰਟਾ (ਅੰਮ੍ਰਿਤਸਰ), 13 ਜਨਵਰੀ (ਪੱਤਰ ਪ੍ਰੇਰਕ)-ਪੁਲਿਸ ਥਾਣਾ ਛੇਹਰਟਾ ਅਧੀਨ ਆਉਂਦੇ ਇਲਾਕਾ ਖੰਡਵਾਲਾ ਵਿਖੇ ਸ਼ਾਮ ਕਰੀਬ 5 ਵਜੇ ਇਕ ਪਾਰਕ ਵਿਚ ਜੂਆ ਖੇਡਦੇ ਹੋਏ ਨੌਜਵਾਨ ਦੀ ਲੱਤ ਵਿਚ ਗੋਲੀ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗੋਲੀ ਲੱਗਣ 'ਤੇ ਨੌਜਵਾਨ ਨੂੰ ਉਸ ਦੇ ਸਾਥੀ ਵਲੋਂ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਇਸ ਸਬੰਧੀ ਮੁੱਖ ਅਫਸਰ ਥਾਣਾ ਛੇਹਰਟਾ ਨਾਲ ਗੱਲ ਕਰਨ ਉਤੇ ਉਨ੍ਹਾਂ ਦੱਸਿਆ ਕਿ ਮਾਮਲਾ ਸ਼ੱਕੀ ਲੱਗਦਾ ਹੈ ਕਿਉਂਕਿ ਪੀੜਤ ਨੌਜਵਾਨ ਉੱਤੇ ਕੋਈ ਗੋਲੀ ਦਾ ਨਿਸ਼ਾਨ ਨਹੀਂ ਹੈ ਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ