ਭਾਰਤ ਤੇ ਗੁਆਨਾ ਦਾ ਰਿਸ਼ਤਾ ਬਹੁਤ ਡੂੰਘਾ ਹੈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਜੌਰਜਟਾਊਨ (ਗੁਆਨਾ), 21 ਨਵੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਆਨਾ ਦੀ ਸੰਸਦ ਦੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਅਤੇ ਗੁਆਨਾ ਦਾ ਰਿਸ਼ਤਾ ਬਹੁਤ ਡੂੰਘਾ ਹੈ। ਇਹ ਮਿੱਟੀ, ਪਸੀਨੇ, ਮਿਹਨਤ ਦਾ ਰਿਸ਼ਤਾ ਹੈ। ਲਗਭਗ 180 ਸਾਲ ਪਹਿਲਾਂ, ਇਕ ਭਾਰਤੀ ਗੁਆਨਾ ਦੀ ਧਰਤੀ 'ਤੇ ਆਇਆ ਅਤੇ ਉਸ ਤੋਂ ਬਾਅਦ ਖੁਸ਼ੀ ਅਤੇ ਗ਼ਮੀ ਦੋਵਾਂ ਵਿਚ ਭਾਰਤ ਅਤੇ ਗੁਆਨਾ ਦਾ ਰਿਸ਼ਤਾ ਬਣਿਆ।