ਪ੍ਰਧਾਨ ਮੰਤਰੀ ਮੋਦੀ ਨੇ ਮਰਾਠੀ ਨੂੰ ਕਲਾਸੀਕਲ ਭਾਸ਼ਾ ਦਾ ਦਰਜਾ ਦੇ ਕੇ ਮਹਾਰਾਸ਼ਟਰ ਦਾ ਸਨਮਾਨ ਕੀਤਾ - ਅਮਿਤ ਸ਼ਾਹ
ਮੁੰਬਈ, 12 ਨਵੰਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਈ ਸਾਲਾਂ ਤੋਂ ਮਰਾਠੀ ਭਾਸ਼ਾ ਨੂੰ ਕਲਾਸੀਕਲ ਭਾਸ਼ਾ ਦਾ ਦਰਜਾ ਦੇਣ ਦੀ ਮੰਗ ਕੀਤੀ ਜਾ ਰਹੀ ਸੀ। ਸ਼ਰਦ ਪਵਾਰ ਜੀ, ਤੁਸੀਂ 10 ਸਾਲ ਕੇਂਦਰ ਵਿਚ ਮੰਤਰੀ ਰਹੇ ਅਤੇ ਸੂਬੇ ਦੇ ਮੁੱਖ ਮੰਤਰੀ ਵੀ ਰਹੇ, ਤੁਸੀਂ ਕੀ ਕੀਤਾ ? ਸਾਡੇ ਪ੍ਰਧਾਨ ਮੰਤਰੀ ਮੋਦੀ ਨੇ ਮਰਾਠੀ ਨੂੰ ਕਲਾਸੀਕਲ ਭਾਸ਼ਾ ਦਾ ਦਰਜਾ ਦੇ ਕੇ ਮਹਾਰਾਸ਼ਟਰ ਦਾ ਸਨਮਾਨ ਕੀਤਾ ਹੈ।