JALANDHAR WEATHER

ਰਾਜਧਾਨੀ ਵਿਚ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ਵਿਚ

ਨਵੀਂ ਦਿੱਲੀ, 14 ਨਵੰਬਰ- ਦਿੱਲੀ ਵਿਚ ਹਵਾ ਦੀ ਗੁਣਵੱਤਾ ਅੱਜ ਗੰਭੀਰ ਸ਼੍ਰੇਣੀ ਵਿਚ ਪਹੁੰਚ ਗਈ ਅਤੇ ਏਅਰ ਕੁਆਲਿਟੀ ਇੰਡੈਕਸ 500 ਨੂੰ ਪਾਰ ਕਰ ਗਿਆ। ਅੱਜ ਸਵੇਰੇ 6 ਵਜੇ ਦਿੱਲੀ ਦੇ 31 ਖੇਤਰਾਂ ਵਿਚ ਪ੍ਰਦੂਸ਼ਣ ਬਹੁਤ ਮਾੜੇ ਵਰਗ ਤੋਂ ਗੰਭੀਰ ਸ਼੍ਰੇਣੀ ਵਿਚ ਪਹੁੰਚ ਗਿਆ। ਹਵਾ ਦੀ ਗੁਣਵੱਤਾ ਸਭ ਤੋਂ ਵੱਧ 567 ਜਹਾਂਗੀਰਪੁਰੀ ਵਿਚ ਦਰਜ ਕੀਤੀ ਗਈ, ਜਦੋਂ ਕਿ ਪੰਜਾਬੀ ਬਾਗ ਵਿਚ 465 ਅਤੇ ਆਨੰਦ ਵਿਹਾਰ ਵਿਚ 465 ਹਵਾ ਦੀ ਗੁਣਵੱਤਾ ਦਰਜ ਹੋਈ। ਰਾਜਧਾਨੀ ਵਿਚ ਵੀ ਠੰਢ ਨੇ ਦਸਤਕ ਦੇ ਦਿੱਤੀ ਹੈ। ਧੁੰਦ ਤੇ ਕੋਹਰੇ ਕਾਰਨ ਸਵੇਰੇ 8 ਵਜੇ ਹਵਾਈ ਅੱਡੇ ’ਤੇ ਜ਼ੀਰੋ ਵਿਜ਼ੀਬਿਲਟੀ ਸੀ, ਜਦਕਿ ਕੁਝ ਥਾਵਾਂ ’ਤੇ ਵਿਜ਼ੀਬਿਲਟੀ 125 ਤੋਂ 500 ਮੀਟਰ ਦੇ ਵਿਚਕਾਰ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ