ਜਲੰਧਰ : ਦੁਕਾਨ 'ਚੋਂ ਲੱਖਾਂ ਦਾ ਸਾਮਾਨ ਤੇ 95 ਹਜ਼ਾਰ ਦੀ ਨਕਦੀ ਚੋਰੀ
ਜਲੰਧਰ, 12 ਨਵੰਬਰ-ਮਾਡਲ ਹਾਊਸ ਵਿਚ ਸ੍ਰੀ ਗੁਰੂ ਰਵਿਦਾਸ ਚੌਕ ਨੇੜੇ ਚੋਰਾਂ ਨੇ ਇਕ ਦੁਕਾਨ ਨੂੰ ਨਿਸ਼ਾਨਾ ਬਣਾਇਆ। ਚਾਵਲਾ ਇਲੈਕਟ੍ਰੋਵਰਲਡ ਦੀ ਦੁਕਾਨ ਵਿਚੋਂ ਚੋਰਾਂ ਨੇ 3 ਤੋਂ 4 ਲੱਖ ਦਾ ਸਾਮਾਨ ਅਤੇ 95 ਹਜ਼ਾਰ ਦੀ ਨਕਦੀ ਚੋਰੀ ਕਰ ਲਈ ਤੇ ਫ਼ਰਾਰ ਹੋ ਗਏ। ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਦੇਖੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਚੋਰ ਦੁਕਾਨ ਵਿਚੋਂ ਕਈ ਮਹਿੰਗੇ ਮੋਬਾਇਲ ਲੈ ਗਏ ਤੇ ਪੀੜਤ ਦੁਕਾਨਦਾਰ ਨੇ ਥਾਣਾ ਨੰਬਰ 6 ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ। ਮੌਕੇ ਉਤੇ ਪੁੱਜੀ ਪੁਲਿਸ ਨੇ ਸੀ.ਸੀ.ਟੀ.ਵੀ. ਕਬਜ਼ੇ ਵਿਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।