ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਮਾਸਟਰ ਸ਼ਿੰਗਾਰਾ ਸਿੰਘ ਨਹੀਂ ਰਹੇ
ਖੇਮਕਰਨ (ਤਰਨ ਤਾਰਨ) ,10 ਨਵੰਬਰ (ਰਾਕੇਸ਼ ਕੁਮਾਰ ਬਿੱਲਾ) - ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਮਾਸਟਰ ਸ਼ਿਗਾਰਾ ਸਿੰਘ ਅੱਜ ਸਵੇਰੇ ਤੜਕੇ ਅਕਾਲ ਚਲਾਣਾ ਕਰ ਗਏ ਹਨ।ਉਹ ਪਿਛਲੇ ਕਾਫੀ ਸਮੇਂ ਤੇ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਹਥਾੜ ਖੇਤਰ 'ਚ ਸਥਿੱਤ ਪਿੰਡ ਜੋਧ ਸਿੰਘ ਵਾਲਾ ਦੇ ਸ਼ਮਸ਼ਾਨ ਘਾਟ 'ਚ ਕਰ ਦਿੱਤਾ ਗਿਆ ਹੈ।ਮਾਸਟਰ ਜੀ ਨੇ ਲੰਬਾ ਸਮਾਂ ਪੰਜਾਬ ਦੇ ਸਿੱਖਿਆ ਵਿਭਾਗ 'ਚ ਬਤੌਰ ਜੇ.ਬੀ.ਟੀ. ਅਧਿਆਪਕ ਵਜੋਂ ਸੇਵਾ ਕੀਤੀ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਖਡੂਰ ਸਾਹਿਬ ਤੋਂ ਸੇਵਾਮੁਕਤ ਹੋਏ ਸਨ।ਮਾਸਟਰ ਜੀ ਸੰਨ 2004 ਦੀਆ ਸ਼੍ਰੋਮਣੀ ਕਮੇਟੀ ਚੋਣਾਂ 'ਚ ਆਪਣੇ ਬਹੁਤ ਨਜ਼ਦੀਕੀ ਹਲਕੇ ਵਲਟੋਹਾ (ਰਿਜ਼ਰਵ) ਤੋਂ ਬਤੋਰ ਆਜ਼ਾਦ ਉਮੀਦਵਾਰ ਮੈਂਬਰ ਚੁਣੇ ਗਏ ਸਨ।ਮਾਸਟਰ ਸ਼ਿਗਾਰਾ ਸਿੰਘ ਦੇ ਅਕਾਲ ਚਲਾਣੇ 'ਤੇ ਇਲਾਕੇ ਦੀਆਂ ਵੱਖ-ਵੱਖ ਸਿਆਸੀ ਤੇ ਸਮਾਜਿਕ ਸ਼ਖਸੀਅਤ ਨੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ ਹੈ।