JALANDHAR WEATHER

ਬਾਲ ਵਿਆਹ ਨਾਲ ਜੁੜੇ ਮਾਮਲੇ ’ਤੇ ਅੱਜ ਫ਼ੈਸਲਾ ਸੁਣਾਏਗੀ ਸੁਪਰੀਮ ਕੋਰਟ

ਨਵੀਂ ਦਿੱਲੀ, 18 ਅਕਤੂਬਰ- ਸੁਪਰੀਮ ਕੋਰਟ ਅੱਜ ਦੇਸ਼ ਵਿਚ ਵੱਧ ਰਹੇ ਬਾਲ ਵਿਆਹ ਦੇ ਮਾਮਲੇ ਨਾਲ ਜੁੜੀ ਪਟੀਸ਼ਨ ’ਤੇ ਫ਼ੈਸਲਾ ਸੁਣਾਏਗੀ। 10 ਜੁਲਾਈ ਨੂੰ ਸੁਣਵਾਈ ਤੋਂ ਬਾਅਦ ਅਦਾਲਤ ਨੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਚੀਫ਼ ਜਸਟਿਸ ਸਮੇਤ ਹੋਰਨਾਂ ਜੱਜਾਂ ਦੀ ਬੈਂਚ ਨੇ ਦਲੀਲਾਂ ਸੁਣਨ ਤੋਂ ਬਾਅਦ ਕਿਹਾ ਸੀ ਬਾਲ ਵਿਆਹ ਵਿਚ ਸ਼ਾਮਿਲ ਲੋਕਾਂ ’ਤੇ ਕੇਸ ਕਰਨ ਨਾਲ ਇਸ ਸਮੱਸਿਆ ਦਾ ਹੱਲ ਨਹੀਂ ਹੋਵੇਗਾ। ਇਹ ਪਟੀਸ਼ਨ ਸੁਸਾਇਟੀ ਫ਼ਾਰ ਐਨਲਾਈਟਮੈਂਟ ਐਂਡ ਵਾਲੈਂਟਰੀ ਐਕਸ਼ਨ ਨੇ 2017 ਵਿਚ ਲਗਾਈ ਸੀ। ਐਨ.ਜੀ.ਓ. ਦਾ ਦੋਸ਼ ਸੀ ਕਿ ਬਾਲ ਵਿਅਹ ਰੋਕੂ ਕਾਨੂੰਨ ਨੂੰ ਸਹੀ ਅਰਥਾਂ ਵਿਚ ਲਾਗੂ ਨਹੀਂ ਕੀਤਾ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ