JALANDHAR WEATHER

ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਲੈਣ ਲਈ 'ਆਪ' ਵਿਧਾਇਕ ਨੂੰ ਲਾਉਣਾ ਪਿਆ ਧਰਨਾ

ਰਾਜਾਸਾਂਸੀ, ਹਰਸਾ ਛੀਨਾ, 6 ਅਕਤੂਬਰ (ਖੀਵਾ, ਕੜਿਆਲ)-ਪੁਲਿਸ ਥਾਣਾ ਰਾਜਾਸਾਂਸੀ ਅਧੀਨ ਪੈਂਦੇ ਪਿੰਡ ਬੱਲ ਸਚੰਦਰ ਦੀ ਆਬਾਦੀ ਦੀ ਇਕ ਜਾਇਦਾਦ ਦੇ ਅਦਾਲਤੀ ਕੇਸ ਚੱਲਣ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਵਲੋਂ ਅਸਲ ਮਾਲਿਕਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਖਿਲਾਫ ਵਿਧਾਨ ਸਭਾ ਹਲਕਾ ਅਟਾਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਵਲੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਦੇ ਟੀ-ਪੁਆਇੰਟ ਵਿਖੇ ਧਰਨਾ ਲਗਾਇਆ ਗਿਆ।
ਇਸ ਦੌਰਾਨ ਸ. ਜਸਵਿੰਦਰ ਸਿੰਘ ਰਮਦਾਸ ਵਿਧਾਇਕ ਹਲਕਾ ਅਟਾਰੀ ਨੇ ਦੱਸਿਆ ਕਿ ਗੁਰਸਾਹਿਬ ਸਿੰਘ ਨਾਮੀ ਨੌਜਵਾਨ ਨੇ ਹਵਾਈ ਅੱਡਾ ਟੀ-ਪੁਆਇੰਟ ਲਾਗੇ ਇਕ ਜਾਇਦਾਦ ਦਾ ਖੁਸ਼ਬੂ ਅਰੋੜਾ ਪੁੱਤਰੀ ਰਜਿੰਦਰ ਅਰੋੜਾ ਨਾਲ 15 ਅਪ੍ਰੈਲ 2024 ਨੂੰ ਜਾਇਦਾਦ ਖਰੀਦਣ ਲਈ ਇਕਰਾਰਨਾਮਾ ਕੀਤਾ ਸੀ ਅਤੇ ਉਨ੍ਹਾਂ ਵਲੋਂ ਇਸ ਜਾਇਦਾਦ ਨੂੰ ਵੇਚਣ ਲਈ ਤਿੰਨ-ਚਾਰ ਪਾਰਟੀਆਂ ਨਾਲ ਬਿਆਨਾ ਕੀਤਾ ਹੈ, ਜਿਸ ਸੰਬੰਧੀ ਮਾਣਯੋਗ ਸੀ.ਜੇ.ਐਮ. ਅੰਮ੍ਰਿਤਸਰ ਦੀ ਅਦਾਲਤ ਵਿਚ ਕੇਸ ਚੱਲ ਰਿਹਾ ਹੈ ਅਤੇ ਮਾਣਯੋਗ ਅਦਾਲਤ ਵਲੋਂ ਸਟੇਟਸ ਕੋ ਦੇ ਆਰਡਰ ਜਾਰੀ ਕੀਤੇ ਹੋਣ ਦੇ ਬਾਵਜੂਦ ਉਨ੍ਹਾਂ ਵਲੋਂ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਗੁਰਸਾਹਿਬ ਸਿੰਘ ਨੂੰ ਜਾਇਦਾਦ ਤੋਂ ਜ਼ਬਰਦਸਤੀ ਬਾਹਰ ਕੱਢਿਆ ਜਾ ਰਿਹਾ ਹੈ, ਜਿਸਦਾ ਇਨਸਾਫ ਲੈਣ ਲਈ ਉਨ੍ਹਾਂ ਵਲੋਂ ਧਰਨਾ ਲਗਾਇਆ ਗਿਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ