ਸੜਕ ਹਾਦਸੇ 'ਚ ਕਾਰ ਸਵਾਰ 4 ਜਣੇ ਹੋਏ ਜ਼ਖ਼ਮੀ
ਭਵਾਨੀਗੜ੍ਹ, 6 ਅਕਤੂਬਰ (ਲਖਵਿੰਦਰ ਪਾਲ ਗਰਗ)-ਸਥਾਨਕ ਸ਼ਹਿਰ ਤੋਂ ਨਾਭਾ ਨੂੰ ਜਾਂਦੀ ਸੜਕ ’ਤੇ ਅੱਜ ਪਿੰਡ ਮਾਝੀ ਦੇ ਇਕ ਪੈਟਰੋਲ ਪੰਪ ਕੋਲ ਭਵਾਨੀਗੜ੍ਹ ਵੱਲ ਨੂੰ ਆ ਰਹੀ ਇਕ ਕਾਰ ਦੀ ਕਿਸੇ ਅਣਪਛਾਤੇ ਵਾਹਨ ਨਾਲ ਟੱਕਰ ਹੋਣ ਕਾਰਨ ਕਾਰ ’ਚ ਸਵਾਰ ਪਿਤਾ-ਪੁੱਤਰੀ ਅਤੇ ਪਤੀ-ਪਤਨੀ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ ਜਿਨ੍ਹਾਂ ਨੂੰ ਸੜਕ ਸੁਰੱਖਿਆ ਫ਼ੋਰਸ ਵਲੋਂ ਸਥਾਨਕ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ।