JALANDHAR WEATHER

ਰਾਹੁਲ ਗਾਂਧੀ ਪਹਿਲਾਂ ਨਾਲੋਂ ਵੱਧ ਵੋਟਾਂ ਲੈ ਕੇ ਫੇਲ੍ਹ ਹੋਏ ਹਨ- ਅਨਿਲ ਵਿੱਜ

ਚੰਡੀਗੜ੍ਹ, 8 ਜੁਲਾਈ - ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਨੇ ਅੱਜ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਵੱਡੀ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਰਾਹੁਲ ਗਾਂਧੀ ਆਪਣੇ ਆਪ ਨੂੰ ਇੰਨਾ ਹੀ ਹਰਮਨ ਪਿਆਰਾ ਸਮਝਦੇ ਹਨ ਤਾਂ ਉਹ ਅੰਬਾਲਾ ਤੋਂ ਵਿਧਾਨ ਸਭਾ ਚੋਣ ਲੜਨ ਤਾਂ ਪ੍ਰਸਿੱਧੀ ਦਾ ਪਤਾ ਲੱਗ ਜਾਵੇਗਾ।ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅਹਿਮਦਾਬਾਦ 'ਚ ਕਿਹਾ ਹੈ ਕਿ ਅਯੁੱਧਿਆ ਵਾਂਗ ਆਉਣ ਵਾਲੀਆਂ ਚੋਣਾਂ 'ਚ ਗੁਜਰਾਤ 'ਚ ਵੀ ਭਾਜਪਾ ਦੀ ਹਾਰ ਹੋਵੇਗੀ। ਇਸ 'ਤੇ ਹਰਿਆਣਾ ਦੇ ਗੱਬਰ ਵਜੋਂ ਜਾਣੇ ਜਾਂਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਰਾਹੁਲ ਗਾਂਧੀ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿਚ ਰਾਹੁਲ ਗਾਂਧੀ ਪਹਿਲਾਂ ਨਾਲੋਂ ਵੱਧ ਵੋਟਾਂ ਲੈ ਕੇ ਫੇਲ੍ਹ ਹੋਏ ਹਨ, ਜਿਸ ਕਾਰਨ ਉਨ੍ਹਾਂ ਨੂੰ ਇਹ ਭੁਲੇਖਾ ਪੈ ਗਿਆ ਹੈ ਕਿ ਉਹ ਦੇਸ਼ ਦੇ ਨੇਤਾ ਬਣ ਗਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ