JALANDHAR WEATHER

ਬਲਾਚੌਰ ਦੀ ਜੰਮਪਲ ਰਾਧਾ ਰਾਣਾ ਦੀ ਅਮਰੀਕਾ ਪੁਲਿਸ 'ਚ ਸਾਰਜੈਂਟ ਵਜੋਂ ਤਰੱਕੀ

ਬਲਾਚੌਰ, 5 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਦੀ ਦੋਹਤੀ ਰਾਧਾ ਰਾਣਾ ਪੁੱਤਰੀ ਰਾਣਾ ਮੁਲਤਾਨ ਸਿੰਘ ਨੂੰ ਅਮਰੀਕਾ ਦੇ ਪੁਲਿਸ ਵਿਭਾਗ ਨੇ ਸਾਰਜੈਂਟ ਵਲੋਂ ਤਰੱਕੀ ਦਿੱਤੀ। ਇਹ ਤਰੱਕੀ ਹੈੱਡ ਕੁਆਰਟਰ ਨਿਊਯਾਰਕ ਵਿਖੇ ਇਕ ਸਮਾਗਮ ਦੌਰਾਨ ਦਿੱਤੀ। ਇਹ ਜਾਣਕਾਰੀ ਉਨ੍ਹਾਂ ਦੀ ਮਾਸੀ ਮੈਡਮ ਨੀਨਾ ਅਤੇ ਭੈਣ ਕਨਿਕਾ ਜਸਵਾਲ ਨੇ ਦਿੱਤੀ। ਅਮਰੀਕਾ ਵਿਚ ਬਲਾਚੌਰ ਦਾ ਨਾਮ ਉੱਚਾ ਕਰਨ ਵਾਲੀ ਸਾਰਜੈਂਟ ਰਾਧਾ ਰਾਣਾ ਬਲਾਚੌਰ ਦੇ ਲੰਮਾ ਸਮਾਂ ਸਰਪੰਚ ਰਹੇ ਸਵਰਗਵਾਸੀ ਠਾਕੁਰ ਯਸ਼ਪਾਲ ਸਿੰਘ ਦੀ ਦੋਹਤੀ ਹੈ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਣਾ ਰਣਦੀਪ ਸਿੰਘ ਕੌਸ਼ਲ ਅਤੇ ਬਾਬਾ ਬਲਰਾਜ ਮੰਦਰ ਕਮੇਟੀ ਦੇ ਪ੍ਰਧਾਨ ਰਾਣਾ ਵਿਸ਼ਵਰਾਜ ਕੌਸ਼ਲ ਨੇ ਪਰਿਵਾਰ ਨੂੰ ਵਧਾਈ ਦਿੱਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ