ਐਨ.ਸੀ.ਬੀ. ਨੇ ਤੁਰਕੀ ਤੋਂ ਲੋੜੀਂਦੇ ਨਸ਼ਾ ਤਸਕਰ ਮੁਹੰਮਦ ਸਲੀਮ ਡੋਲਾ ਨੂੰ ਲਿਆ ਹਿਰਾਸਤ 'ਚ
ਨਵੀਂ ਦਿੱਲੀ, 28 ਅਪ੍ਰੈਲ - ਨਾਰਕੋਟਿਕਸ ਕੰਟਰੋਲ ਬਿਊਰੋ ਨੇ 'ਆਪ੍ਰੇਸ਼ਨ ਗਲੋਬਲ-ਹੰਟ' ਦੇ ਤਹਿਤ ਤੁਰਕੀ ਤੋਂ ਲੋੜੀਂਦੇ ਨਸ਼ੀਲੇ ਪਦਾਰਥਾਂ ਦੇ ਤਸਕਰ ਮੁਹੰਮਦ ਸਲੀਮ ਡੋਲਾ ਦੀ ਵਾਪਸੀ ਨੂੰ ਯਕੀਨੀ ਬਣਾਇਆ ਹੈ।ਅੱਜ ਸਵੇਰੇ ਨਵੀਂ ਦਿੱਲੀ ਦੇ ਆਈਜੀਆਈ ਹਵਾਈ ਅੱਡੇ 'ਤੇ ਪਹੁੰਚਣ 'ਤੇ ਐਨਸੀਬੀ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਉਸਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।ਸਲੀਮ ਡੋਲਾ (ਮੁੰਬਈ ਤੋਂ 59 ਸਾਲ), ਖ਼ਿਲਾਫ਼ ਮਾਰਚ, 2024 ਵਿਚ ਭਾਰਤ ਦੀ ਬੇਨਤੀ 'ਤੇ ਇੰਟਰਪੋਲ ਵਲੋਂ ਰੈੱਡ ਨੋਟਿਸ ਜਾਰੀ ਕੀਤਾ ਗਿਆ ਸੀ, ਭਾਰਤ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਕਈ ਮਾਮਲਿਆਂ ਵਿਚ ਮੁਕੱਦਮਾ ਚਲਾਉਣ ਲਈ ਲੋੜੀਂਦਾ ਸੀ ਅਤੇ ਭਾਰਤੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੋਂ ਫਰਾਰ ਸੀ।
;
;
;
;
;
;
;
;