JALANDHAR WEATHER

ਸ਼ੰਭੂ ਧਮਾਕੇ ਤੋਂ ਬਾਅਦ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਪੁਲਿਸ ਵਲੋਂ ਚਲਾਇਆ ਗਿਆ ਤਲਾਸ਼ੀ ਅਭਿਆਨ

ਅੰਮ੍ਰਿਤਸਰ, 28 ਅਪ੍ਰੈਲ (ਸੁਰਿੰਦਰ ਕੋਛੜ) - ਪਟਿਆਲਾ ਦੇ ਰਾਜਪੁਰਾ ਵਿਚ ਅੰਬਾਲਾ-ਅੰਮ੍ਰਿਤਸਰ ਰੇਲ ਮਾਲ ਕਾਰੀਡੋਰ 'ਤੇ ਹੋਏ ਧਮਾਕੇ ਪਿੱਛੇ ਇਕ ਅੱਤਵਾਦੀ ਕੋਨ ਉਭਰ ਰਿਹਾ ਹੈ। ਇਸ ਮਾਮਲੇ ਨੂੰ ਲੈ ਅੰਮ੍ਰਿਤਸਰ ਰੇਲਵੇ ਸਟੇਸ਼ਨ ਵਿਖੇ ਰੇਲਵੇ ਪੁਲਿਸ ਦੇ ਅਧਿਕਾਰੀਆਂ ਵਲੋਂ ਸਟੇਸ਼ਨ ਅਤੇ ਯਾਤਰੂਆਂ ਦੇ ਸਾਮਾਨ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ ਵਿਚ ਮਾਰਿਆ ਗਿਆ ਵਿਅਕਤੀ ਉਹੀ ਸੀ, ਜੋ ਬੰਬ ਫਿੱਟ ਕਰਨ ਆਇਆ ਸੀ। ਉਸ ਦਾ ਨਾਮ ਜਗਰੂਪ ਸਿੰਘ ਹੈ ਅਤੇ ਉਹ ਤਰਨਤਾਰਨ ਦੇ ਪੰਜਵੜ ਪਿੰਡ ਦਾ ਰਹਿਣ ਵਾਲਾ ਹੈ। ਉਸ ਦੀ ਮੋਟਰ ਸਾਈਕਲ ਅੰਮ੍ਰਿਤਸਰ 'ਚ ਗੋਲਬਾਗ ਦੇ ਨੇੜਿਓਂ ਬਰਾਮਦ ਕੀਤੀ ਗਈ ਹੈ। ਉਸ ਦੀ ਜੇਬ ਵਿਚੋਂ ਸਰਹਿੰਦ ਤੋਂ ਰਾਜਪੁਰਾ ਜਾਣ ਵਾਲੀ ਟਿਕਟ ਵੀ ਮਿਲੀ ਹੈ। ਉਸ ਦਾ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਹੈ ਅਤੇ ਇਸ ਦੇ ਕਾਲ ਵੇਰਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ