ਸ਼ੰਭੂ ਧਮਾਕੇ ਵਿਚ ਤਰਨਤਾਰਨ ਦੇ ਜਗਰੂਪ ਸਿੰਘ ਦੀ ਮੌਤ
ਰਾਜਪੁਰਾ (ਪਟਿਆਲਾ), 28 ਅਪ੍ਰੈਲ - ਰਾਜਪੁਰਾ ਦੇ ਪਿੰਡ ਬਿਠਾਉਣੀਆ ਨੇੜੇ ਅੰਬਾਲਾ-ਅੰਮ੍ਰਿਤਸਰ ਰੇਲ ਫਰੰਟ ਕੋਰੀਡੋਰ ਲਾਈਨ 'ਤੇ ਇਕ ਆਈ.ਈ.ਡੀ. ਧਮਾਕਾ ਹੋਇਆ। ਇਹ ਘਟਨਾ ਰਾਜਪੁਰਾ-ਸ਼ੰਭੂ ਰੇਲਵੇ ਸਟੇਸ਼ਨ ਦੇ ਨੇੜੇ ਰਾਤ 8:30 ਵਜੇ ਦੇ ਕਰੀਬ ਵਾਪਰੀ। ਇਸ ਧਮਾਕੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਸਪੈਸ਼ਲ ਡੀ.ਜੀ.ਪੀ. ਰੇਲਵੇ ਸ਼ਸ਼ੀ ਪ੍ਰਭਾ ਦਿਵੇਦੀ ਨੇ ਕਿਹਾ ਕਿ ਮ੍ਰਿਤਕ ਦੀ ਪਛਾਣ ਤਰਨਤਾਰਨ ਦੇ ਪੰਜਵੜ ਵਾਸੀ ਜਗਰੂਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਜੋਂ ਹੋਈ ਹੈ, ਜਿਸ ਉੱਪਰ ਬੰਬ ਪਲਾਂਟ ਕਰਨ ਦਾ ਸ਼ੱਕ ਹੈ। ਘਟਨਾ ਸਥਾਨ ਤੋਂ ਮਿਲੇ ਮੋਬਾਈਲ ਤੋਂ ਮ੍ਰਿਤਕ ਦੀ ਪਹਿਚਾਣ ਹੋਈ ਹੈ।
;
;
;
;
;
;
;
;