ਪ੍ਰਾਪਰਟੀ ਡੀਲਰ ਦੇ ਦਫ਼ਤਰ ਵਿੱਚ ਈ ਡੀ ਦੀ ਰੇਡ, ਫਿਲਹਾਲ ਜਾਂਚ ਜਾਰੀ
ਮਾਛੀਵਾੜਾ ਸਾਹਿਬ 27 ਅਪ੍ਰੈਲ (ਮਨੋਜ ਕੁਮਾਰ)। ਈ ਡੀ ਦੇ ਸਪੈਸ਼ਲ ਅਧਿਕਾਰੀਆਂ ਦੀ ਟੀਮ ਨੇ ਮਾਛੀਵਾੜਾ ਸਮਰਾਲਾ ਰੋਡ ਤੇ ਪੈਂਦੇ ਲਕਸ਼ਮੀ ਮਾਰਕਿਟ ਵਿੱਚ ਇੱਕ ਪ੍ਰਾਪਰਟੀ ਡੀਲਰ ਦੇ ਦਫ਼ਤਰ ਵਿੱਚ ਈ ਡੀ ਨੇ ਰੇਡ ਮਾਰੀ। ਜਾਣਕਾਰੀ ਅਨੁਸਾਰ ਅਜੇ ਤੱਕ ਵੀ ਇਸ ਟੀਮ ਦੇ ਅਧਿਕਾਰੀ ਉਸ ਦਫ਼ਤਰ ਵਿੱਚ ਮੋਜੂਦ ਸਨ।
ਅਸਲ ਵਿੱਚ ਦੋ ਗੱਡੀਆਂ ਵਿੱਚ ਸਵਾਰ ਹੋ ਕੇ ਆਏ ਇਹਨਾਂ ਅਧਿਕਾਰੀਆਂ ਨੇ ਦਫ਼ਤਰ ਨੂੰ ਇੱਕ ਦਮ ਸੀਲ ਕਰ ਦਿੱਤਾ ਤੇ ਦੋ ਪੁਲਿਸ ਮੁਲਾਜ਼ਮ ਖੜੇ ਕਰ ਦਿੱਤੇ ਹਾਲਕਿ ਜਾਂਚ ਦੋਰਾਨ ਪ੍ਰਾਪਰਟੀ ਡੀਲਰ ਵੀ ਦਫ਼ਤਰ ਵਿੱਚ ਹੀ ਮੋਜੂਦ ਦੱਸਿਆ ਜਾ ਰਿਹਾ ਹੈ। ਇਹ ਰੇਡ ਫਿਲਹਾਲ ਮੁੱਅਤਲ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਮਾਮਲੇ ਨਾਲ ਸਬੰਧਿਤ ਦੱਸੀ ਜਾ ਰਹੀ ਹੈ ਤੇ ਪਹਿਲਾਂ ਵੀ ਇਸੇ ਪ੍ਰਾਪਰਟੀ ਡੀਲਰ ਤੇ ਸੀਬੀਆਈ ਨੇ ਵੀ ਛਾਪਾ ਮਾਰਿਆ ਸੀ।
;
;
;
;
;
;