JALANDHAR WEATHER

ਅੱਗ ਲੱਗਣ ਨਾਲ 30 ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ

ਮੱਖੂ (ਫ਼ਿਰੋਜ਼ਪੁਰ), 18 ਅਪ੍ਰੈਲ (ਵਰਿੰਦਰ ਮਨਚੰਦਾ/ਕੁਲਵਿੰਦਰ ਸਿੰਘ ਸੰਧੂ) - ਬਲਾਕ ਮੱਖੂ ਦੇ ਪਿੰਡ ਭੂਤੀ ਵਾਲਾ ਵਿਖੇ 30 ਏਕੜ ਦੇ ਕਰੀਬ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ ਹੈ ਅਤੇ ਪਿੰਡ ਵੱਟੂ ਭੱਟੀ ਵਿਖੇ ਦੋ ਏਕੜ ਕਣਕ ਦਾ ਨਾੜ ਅੱਗ ਦੀ ਭੇਟ ਚੜ੍ਹ
ਗਿਆ। ਅੱਗ ਲੱਗਣ ਦੇ ਕਾਰਨ ਪਤਾ ਨਹੀਂ ਲੱਗ ਸਕਿਆ‌ । ਕਥਿਤ ਤੌਰ 'ਤੇ ਲੋਕ ਅੱਗ ਲੱਗਣ ਦੇ ਕਾਰਨਾਂ ਤੇ ਵੱਖ-ਵੱਖ ਤਰਾਂ ਦੀਆਂ ਗੱਲਾਂ ਕਰ ਰਹੇ ਸਨ। ਪਿੰਡ ਭੂਤੀ ਵਾਲਾ ਦੇ ਨਾਲ ਲੱਗਦੇ ਵੱਖ ਵੱਖ ਪਿੰਡਾਂ ਦੇ ਲੋਕ ਮਿਹਨਤ ਨਾਲ ਅੱਗ ਤੇ ਕਾਬੂ ਨਾ ਪਾਉਂਦੇ ਤਾਂ ਇਹ ਨੁਕਸਾਨ ਹੋਰ ਵੱਡਾ ਹੋਣਾ ਸੀ। ਦੂਸਰੇ ਪਾਸੇ ਪਿੰਡ ਵੱਟੂ ਭੱਟੀ ਦੇ ਸਰਪੰਚ ਬਲਜਿੰਦਰ ਸਿੰਘ ਭੁੱਲਰ ਨੇ ਅੱਗ ਵਿਚ ਆਪਣਾ ਟਰੈਕਟਰ ਹੱਲਾਂ ਸਮੇਤ ਵਾੜ ਕੇ ਅੱਗ 'ਤੇ ਕਾਬੂ ਪਾਉਣ ਲਈ ਵਿਸ਼ੇਸ਼ ਯਤਨ ਕੀਤਾ ਅਤੇ ਇਸ ਯਤਨ ਕਾਰਨ ਕਈ ਕਿਸਾਨਾਂ ਦੀ ਕਣਕ ਅੱਗ ਲੱਗਣ ਤੋਂ ਬਚ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ