ਵਿਜੀਲੈਂਸ ਮੋਹਾਲੀ ਦਾ ਰਾਏਕੋਟ ਤਹਿਸੀਲ 'ਚ ਛਾਪੇਮਾਰੀ

ਜਗਰਾਓਂ/ਲੁਧਿਆਣਾ, 12 ਜੂਨ (ਕੁਲਦੀਪ ਸਿੰਘ ਲੋਹਟ)-ਪੰਜਾਬ ਵਿਜੀਲੈਂਸ ਮੋਹਾਲੀ ਵਲੋਂ ਰਾਏਕੋਟ ਦੇ ਤਹਿਸੀਲ ਦਫਤਰ 'ਚ ਛਾਪੇਮਾਰੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਟੀਮ ਵਲੋਂ ਉਸ ਵੇਲੇ ਛਾਪੇਮਾਰੀ ਕੀਤੀ ਗਈ ਜਦੋਂ ਐਸ.ਡੀ.ਐਮ. ਦਫ਼ਤਰੀ ਅਮਲਾ ਦੁਪਹਿਰ ਦੇ ਖਾਣੇ ਦਾ ਸੁਆਦ ਲੈ ਰਿਹਾ ਸੀ। ਸੂਤਰਾਂ ਅਨੁਸਾਰ ਇਹ ਛਾਪੇਮਾਰੀ ਪਿੰਡ ਰਾਏਕੋਟ ਨੇਡਲੇ ਪਿੰਡ ਵੜੈਚ ਦੇ ਕਿਸਾਨ ਪਰਿਵਾਰ ਦੀ ਸ਼ਿਕਾਇਤ 'ਤੇ ਕੀਤੀ ਗਈ ਹੈ। ਖ਼ਬਰ ਲਿਖੇ ਜਾਣ ਤੱਕ ਵਿਜੀਲੈਂਸ ਵਲੋਂ ਐਸ. ਡੀ. ਐਮ. ਦੇ ਰੀਡਰ ਤੋਂ ਪੁੱਛਗਿੱਛ ਜਾਰੀ ਹੈ।