ਪੂਰੇ ਦੇਸ਼ ਨੂੰ ਆਈ.ਟੀ.ਬੀ.ਪੀ. 'ਤੇ ਹੈ ਮਾਣ - ਨਿਤਿਆਨੰਦ ਰਾਏ
ਛੱਤੀਸਗੜ੍ਹ, 7 ਜਨਵਰੀ-ਕੇਂਦਰੀ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਕਿ ਪੂਰੇ ਦੇਸ਼ ਨੂੰ ਆਈ.ਟੀ.ਬੀ.ਪੀ. 'ਤੇ ਮਾਣ ਹੈ। ਭਾਵੇਂ ਇਹ ਸੀਮਾ ਸੁਰੱਖਿਆ, ਅੰਦਰੂਨੀ ਸੁਰੱਖਿਆ ਜਾਂ ਜਨਤਕ ਸੇਵਾ ਹੋਵੇ, ਆਈ.ਟੀ.ਬੀ.ਪੀ. ਆਪਣਾ ਪੂਰਾ ਯੋਗਦਾਨ ਦਿੰਦਾ ਹੈ। ਆਈ.ਟੀ.ਬੀ.ਪੀ. ਦੇ ਸਥਾਪਨਾ ਦਿਵਸ ਦੇ ਸ਼ੁਭ ਮੌਕੇ 'ਤੇ ਮੈਂ ਆਪਣੇ ਵਲੋਂ ਵਧਾਈ ਦਿੰਦਾ ਹਾਂ। ਸਾਰੇ ਬਹਾਦਰ ਸੈਨਿਕਾਂ ਨੂੰ ਦਿਲੋਂ ਸ਼ੁਭਕਾਮਨਾਵਾਂ।