JALANDHAR WEATHER

ਵਕਾਰੀ ਪ੍ਰੀਖਿਆਂਵਾਂ ’ਚ ਅੰਮ੍ਰਿਤਧਾਰੀ ਸਿੱਖ ਨੌਜਵਾਨਾਂ ਨੂੰ ਕਕਾਰਾਂ ਸਮੇਤ ਜਾਣ ਤੋਂ ਰੋਕਣ ਖ਼ਿਲਾਫ਼ ਸ਼੍ਰੋਮਣੀ ਕਮੇਟੀ ਜਲਦ ਅਦਾਲਤ ’ਚ ਰਿੱਟ ਪਟੀਸ਼ਨ ਪਾਏਗੀ: ਐਡਵੋਕੇਟ ਧਾਮੀ

ਸ੍ਰੀ ਅਨੰਦਪੁਰ ਸਾਹਿਬ, 5 ਸਤੰਬਰ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ) -ਦੇਸ਼ ’ਚ ਮੁਕਾਬਲੇ ਵਾਲੀਆਂ ਵਕਾਰੀ ਪ੍ਰੀਖਿਆਵਾਂ ’ਚ ਅੰਮ੍ਰਿਤਧਾਰੀ ਸਿੱਖ ਨੌਜਵਾਨਾਂ ਨੂੰ ਕਕਾਰਾਂ ਸਮੇਤ ਜਾਣ ਤੋਂ ਰੋਕਣ ਦੀਆਂ ਲਗਾਤਾਰ ਵੱਧ ਰਹੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਅਤੇ ਅਜਿਹੀਆਂ ਘਟਨਾਵਾਂ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦਾ ਰਾਹ ਪੱਧਰਾ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਨੂੰਨੀ ਮਾਹਿਰਾਂ ਵਲੋਂ ਸਰਬ ਉਚ ਅਦਾਲਤ ’ਚ ਜਨਤਕ ਰਿੱਟ ਪਟੀਸ਼ਨ ਪਾਈ ਜਾ ਰਹੀ ਹੈ । ਇਹ ਪ੍ਰਗਟਾਵਾ ਅੱਜ ਇਥੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੇਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ । ਉਨ੍ਹਾਂ ਸਪਸ਼ਟ ਕੀਤਾ ਕਿ ਭਾਰਤੀ ਸੰਵਿਧਾਨ ਅੰਦਰ ’ਚ ਹਰ ਸਿੱਖ ਨੂੰ ਆਪਣੇ ਕਕਾਰ ਸਮੇਤ ਹਰ ਥਾਂ ਜਾਣ ਦੀ ਆਜ਼ਾਦੀ ਦਿੱਤੀ ਗਈ ਹੈ । ਇਥੇ ਤੱਕ ਕਿ ਦੇਸ਼ ਅੰਦਰ ਛੇ ਇੰਚ ਦੀ ਸ੍ਰੀ ਸਾਹਿਬ ਪਾ ਕੇ ਹਵਾਈ ਸਫਰ ਦੀ ਵੀ ਖੁੱਲ੍ਹ ਹੈ । ਪਰ ਫਿਰ ਵੀ ਕੁਝ ਲੋਕਾਂ ਵਲੋਂ ਜਾਣਬੁਝ ਕੇ ਪ੍ਰੀਖਿਆਵਾਂ ਅਤੇ ਹਵਾਈ ਸਫਰ ਦੌਰਾਨ ਸਿੱਖ ਨੌਜਵਾਨਾਂ ਅਤੇ ਆਮ ਸਿੱਖਾਂ ਨੂੰ ਕਕਾਰ ਉਤਾਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ , ਜੋ ਕਿ ਅੱਤ ਨਿੰਦਣਯੋਗ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ