
ਹੰਡਿਆਇਆ/ ਬਰਨਾਲਾ, 27 ਫਰਵਰੀ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਵਿਖੇ ਪ੍ਰਵਾਸੀ ਔਰਤ ਵਲੋਂ ਪਤੀ ਤੋਂ ਤੰਗ ਆ ਕੇ ਫਾਹਾ ਲਏ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਉਮਾ ਯਾਦਵ (29) ਪਤਨੀ ਉਜਵਲ ਯਾਦਵ ਵਾਸੀ ਪੁਖਤੇਰਾ, ਜ਼ਿਲ੍ਹਾ ਹਰਦੋਈ (ਯੂ.ਪੀ.) ਹਾਲ ਆਬਾਦ ਹੰਡਿਆਇਆ ਦੀ ਘਰ ਵਿਚ ਲਟਕਦੀ ਲਾਸ਼ ਮਿਲੀ ਸੀ। ਪੁਲਿਸ ਚੌਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਉਮਾ ਯਾਦਵ ਦੀ ਘਰ ਵਿਚ ਫਾਹਾ ਲਏ ਹੋਏ ਲਟਕਦੀ ਲਾਸ਼ ਮਿਲੀ, ਜਿਸ ਨੂੰ ਉਤਾਰ ਕੇ ਸਿਵਲ ਹਸਪਤਾਲ ਬਰਨਾਲਾ ਵਿਖੇ ਰੱਖਿਆ ਗਿਆ ਹੈ। ਥਾਣਾ ਸਦਰ ਬਰਨਾਲਾ ਦੇ ਇੰਚਾਰਜ ਐਸ.ਐਚ.ਓ. ਸ਼ੇਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਉਮਾ ਸ਼ੰਕਰ ਵਾਸੀ ਕੇਸਵ (ਯੂ.ਪੀ.) ਦੇ ਬਿਆਨਾਂ ਦੇ ਆਧਾਰ ’ਤੇ ਪਰਚਾ ਦਰਜ ਕੀਤਾ ਹੈ।